01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਟਰੀਟ ਲਾਈਟਾਂ ਦੇ ਟੈਂਡਰਾਂ 'ਚ ਗੜਬੜੀ ਦੀ ਸ਼ੰਕਾ, ਸੀਨੀਅਰ ਡਿਪਟੀ ਮੇਅਰ ਨੇ ਟੈਂਡਰ ਖੋਲ੍ਹਣ 'ਤੇ ਲਗਾਈ ਰੋਕ

Ad Position 21
No active advertisement
ਅਜੀਤ ਡੈਸਕ 03-02-2026
ਜਲੰਧਰ, 2 ਫਰਵਰੀ (ਸ਼ਿਵ)- ਨਗਰ ਨਿਗਮ ਵਿਚ ਸਟਰੀਟ ਲਾਈਟਾਂ ਦੇ ਟੈਂਡਰਾਂ ਵਿਚ ਕੁੱਝ ਠੇਕੇਦਾਰਾਂ ਵੱਲੋਂ ਗੜਬੜੀ ਦੀ ਸ਼ੰਕਾ ਜ਼ਾਹਿਰ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਖ਼ਲ ਦੇਣ ਦੀ ਮੰਗ ਤੋਂ ਇਲਾਵਾ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ | ਇਸ ਤੋਂ ਪਹਿਲਾਂ ਹੀ ਬਲਬੀਰ ਸਿੰਘ ਬਿੱਟੂ ਨੇ ਟੈਂਡਰ ਖੋਲ੍ਹਣ 'ਤੇ ਗਏ ਸ਼ੁੱਕਰਵਾਰ ਨੂੰ ਹੀ ਰੋਕ ਲਗਾ ਦਿੱਤੀ ਸੀ | ਅੱਜ ਸਟਰੀਟ ਲਾਈਟ ਦੇ ਦੋ ਠੇਕੇਦਾਰਾਂ ਨੇ ਬਲਬੀਰ ਸਿੰਘ ਬਿੱਟੂ ਦੇ ਦਫਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਟੈਂਡਰ ਬਿਨਾਂ ਕੋਈ ਗੰਭੀਰ ਕਾਰਨ ਦੱਸ ਕੇ ਰੱਦ ਕਰ ਦਿੱਤੇ ਗਏ ਹਨ ਜਦਕਿ ਜਿਹੜੇ ਨਿਯਮ ਦਾ ਜ਼ਿਕਰ ਕੀਤਾ ਗਿਆ ਸੀ, ਉਹ ਟੈਂਡਰ ਵਿਚ ਸ਼ਾਮਿਲ ਨਹੀਂ ਹਨ | ਉਹ ਸਟਰੀਟ ਲਾਈਟ ਦੇ ਟੈਂਡਰਾਂ ਵਿਚ 25 ਤੋਂ 30 ਫੀਸਦੀ ਦੀ ਛੋਟ ਦੇ ਰਹੇ ਸਨ ਪਰ ਦੂਜੇ ਠੇਕੇਦਾਰ ਵੱਲੋਂ ਟੈਂਡਰ ਭਰੇ ਗਏ ਹਨ, ਉਨ੍ਹਾਂ ਨੇ ਸਿਰਫ਼ 5 ਤੋਂ 10 ਫੀਸਦੀ ਹੀ ਛੋਟ ਦਿੱਤੀ ਹੈ | ਠੇਕੇਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪੇਸ਼ਗੀ ਜ਼ਮਾਨਤੀ ਰਕਮ ਵੀ ਮੋੜ ਕੇ ਇਸ ਟੈਂਡਰ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ | ਠੇਕੇਦਾਰਾਂ ਦਾ ਕਹਿਣਾ ਸੀ ਕਿ ਨਿਗਮ ਅਫ਼ਸਰ ਕੁੱਝ ਚਹੇਤੇ ਠੇਕੇਦਾਰਾਂ 'ਤੇ ਮਿਹਰਬਾਨ ਹਨ ਤੇ ਇਸ ਕਰਕੇ ਬਿਨਾਂ ਕੋਈ ਕਾਰਨ ਉਨ੍ਹਾਂ ਦੇ ਟੈਂਡਰ ਰੱਦ ਕੀਤੇ ਗਏ ਹਨ | ਉਧਰ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਸ਼ੁੱਕਰਵਾਰ ਨੂੰ ਹੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਟੈਂਡਰ ਖੋਲ੍ਹਣ 'ਤੇ ਓ. ਐਂਡ. ਐਮ. ਦੇ ਐੱਸ. ਈ. ਜਸਪਾਲ ਸਿੰਘ ਨੂੰ ਕਹਿ ਕੇ ਰੋਕ ਲਗਾ ਦਿੱਤੀ ਸੀ | ਉਨ੍ਹਾਂ ਠੇਕੇਦਾਰਾਂ ਨੂੰ ਕਿਹਾ ਕਿ ਜੇਕਰ ਪਹਿਲਾਂ ਕੋਈ ਸ਼ੱਕੀ ਟੈਂਡਰ ਖੋਲ੍ਹੇ ਗਏ ਹਨ ਤੇ ਜੇਕਰ ਉਹ ਸ਼ੱਕੀ ਪਾਏ ਗਏ ਤਾਂ ਉਨ੍ਹਾਂ ਨੂੰ ਵੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਰੱਦ ਕੀਤਾ ਜਾਵੇਗਾ ਤੇ ਦੁਬਾਰਾ ਟੈਂਡਰ ਮੰਗੇ ਜਾਣਗੇ | ਇਸ ਬਾਰੇ ਉਹ ਮੇਅਰ ਵਨੀਤ ਧੀਰ ਨੂੰ ਵੀ ਜਾਣਕਾਰੀ ਦੇਣ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਿਗਮ ਨੇ ਸੰਜੇ ਗਾਂਧੀ ਨਗਰ 'ਚ ਬਕਾਇਆ ਵਸੂਲੀ ਲਈ ਚਲਾਈ ਵਿਸ਼ੇਸ਼ ਮੁਹਿੰਮ ਡਿਫਾਲਟਰਾਂ ਦੇ ਕੱਟੇ ਪਾਣੀ ਦੇ ਕੁਨੈਕਸ਼ਨ ਅਗਲੀ ਖ਼ਬਰ ਵਿਅਕਤੀਗਤ ਸ਼ਿਕਾਇਤਾਂ ਦੇ ਆਧਾਰ 'ਤੇ ਚੋਣ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾ ਸਕਦਾ-ਸੁਪਰੀਮ ਕੋਰਟ <br/>
Ad Position 24