ਕੁੱਲਗੜ੍ਹੀ, (ਫਿਰੋਜ਼ਪੁਰ) 3 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਅਮਰੀਕਾ ਵਲੋਂ ਭਾਰਤੀ ਉਤਪਾਦਾਂ 'ਤੇ ਲੱਗਣ ਵਾਲਾ ਰੈਸੀਪ੍ਰੋਕਲ ਟੈਰਿਫ਼ 25 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕੀਤਾ ਜਾ ਰਿਹਾ ਹੈ, ਜਿਸ ਨਾਲ ਭਾਰਤ ਦੇ ਬਰਾਮਦ ਖੇਤਰ, ਖ਼ਾਸ ਕਰਕੇ ਖੇਤੀਬਾੜੀ ਆਧਾਰਿਤ ਉਤਪਾਦ ਬਾਸਮਤੀ ਨੂੰ ਨਵੀਂ ਤਾਕਤ ਮਿਲਣ ਦੀ ਪੂਰੀ ਸੰਭਾਵਨਾ ਹੈ | ਬਾਸਮਤੀ ਚੌਲ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਆਫ਼ ਪੰਜਾਬ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਟੈਰਿਫ਼ ਘਟਾਉਣ ਦੀ ਇਹ ਖ਼ਬਰ ਉਸ ਵੇਲੇ ਸਾਹਮਣੇ ਆਈ ਹੈ, ਜਦੋਂ ਈਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਬਣਿਆ ਹੋਇਆ ਹੈ¢ ਉਨ੍ਹਾਂ ਕਿਹਾ ਕਿ ਭਾਰਤ 'ਤੇ 18 ਫ਼ੀਸਦੀ ਟੈਰਿਫ਼ ਪਾਕਿਸਤਾਨ (19 ਫ਼ੀਸਦੀ), ਇੰਡੋਨੇਸ਼ੀਆ (19 ਫ਼ੀਸਦੀ), ਬੰਗਲਾਦੇਸ਼ (20 ਫ਼ੀਸਦੀ), ਵਿਅਤਨਾਮ (20 ਫ਼ੀਸਦੀ) ਅਤੇ ਚੀਨ (34 ਫ਼ੀਸਦੀ) ਨਾਲੋਂ ਘੱਟ ਹੈ ਅਤੇ ਬਾਸਮਤੀ ਚੌਲਾਂ 'ਤੇ ਲੱਗੀ ਦਰਾਮਦ ਟੈਰਿਫ਼ ਨੂੰ 50 ਫ਼ੀਸਦੀ ਤੋਂ ਘਟਾ ਕੇ 18 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਮਝÏਤੇ ਤੋਂ ਬਾਅਦ ਭਾਰਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ 'ਤੇ ਅਮਰੀਕਾ ਵਲੋਂ ਸਭ ਤੋਂ ਘੱਟ ਟੈਰਿਫ਼ ਲਗਾਇਆ ਗਿਆ ਹੈ | ਜੋਸਨ ਨੇ ਕਿਹਾ ਕਿ ਪਿਛਲੇ ਸਮੇਂ ਦÏਰਾਨ ਜਦੋਂ ਅਮਰੀਕਾ ਨੇ ਭਾਰਤੀ ਉਤਪਾਦਾਂ 'ਤੇ 50 ਫ਼ੀਸਦੀ ਉੱਚ ਟੈਰਿਫ਼ ਲਾਗੂ ਕੀਤਾ ਸੀ, ਜੋ ਕਿ ਬਾਸਮਤੀ ਚੌਲਾਂ 'ਤੇ ਵੀ ਸੀ ਤਾਂ ਭਾਰਤੀ ਬਾਸਮਤੀ ਦੀ ਕੀਮਤ ਅਮਰੀਕੀ ਬਾਜ਼ਾਰ ਵਿਚ ਕਾਫ਼ੀ ਵੱਧ ਗਈ ਸੀ¢ ਇਸ ਕਾਰਨ ਭਾਰਤੀ ਬਰਾਮਦਕਾਰ ਸਾਡੇ ਧੁਰ ਵਿਰੋਧੀ ਪਾਕਿਸਤਾਨ ਤੋਂ ਮੁਕਾਬਲੇ ਵਿਚ ਪਿੱਛੇ ਰਹਿ ਗਏ ਸਨ ਅਤੇ ਕਈ ਵਪਾਰਕ 'ਆਰਡਰ' ਰੱਦ ਹੋ ਗਏ ਜਾਂ ਘੱਟ ਗਏ | ਬਰਾਮਦ ਲਾਗਤ ਵਧਣ ਨਾਲ ਮਿੱਲਰਾਂ ਅਤੇ ਵਪਾਰੀਆਂ 'ਤੇ ਵਿੱਤੀ ਦਬਾਅ ਪਿਆ, ਜਿਸ ਦੇ ਚਲਦਿਆਂ ਭਾਰਤੀ ਬਾਸਮਤੀ ਚੌਲਾਂ ਦੇ ਬਾਜ਼ਾਰ ਹੇਠਾਂ ਆ ਗਏ ਸਨ, ਜਿਸ ਦਾ ਸਿੱਧਾ ਅਸਰ ਕਿਸਾਨਾਂ ਨੂੰ ਮਿਲਣ ਵਾਲੀ ਕੀਮਤ 'ਤੇ ਵੀ ਪਿਆ¢ ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਵਪਾਰਕ ਤਣਾਅ ਅਤੇ ਸਰਹੱਦਾਂ ਦੇ ਬੰਦ ਹੋਣ ਕਾਰਨ ਅਫ਼ਗਾਨ ਵਪਾਰੀਆਂ ਨੇ ਭਾਰਤ ਵੱਲ ਰੁਖ ਕੀਤਾ ਹੈ, ਜਿਸ ਨਾਲ ਭਾਰਤੀ ਬਾਸਮਤੀ ਲਈ ਇਕ ਨਵੀਂ ਮੰਡੀ ਤਿਆਰ ਹੋਈ ਹੈ, ਜਿਸ ਨੇ ਕੀਮਤਾਂ ਨੂੰ ਥੱਲੇ ਜਾਣ ਤੋਂ ਰੋਕਿਆ ਹੈ | ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਅਮਰੀਕਾ ਵਲੋਂ ਟੈਰਿਫ਼ ਘਟਾਉਣ ਦਾ ਫ਼ੈਸਲਾ, ਅਫ਼ਗਾਨਿਸਤਾਨ ਵਲੋਂ ਮਿਲ ਰਹੀ ਮਜ਼ਬੂਤ ਮੰਗ ਅਤੇ ਅੰਤਰਰਾਸ਼ਟਰੀ ਹਾਲਾਤਾਂ ਵਿਚ ਸੁਧਾਰ ਦੀ ਉਮੀਦ, ਇਹ ਸਾਰੇ ਤੱਤ ਬਾਸਮਤੀ ਚੌਲ ਉਦਯੋਗ ਲਈ ਨਵੀਂ ਸ਼ੁਰੂਆਤ ਦਾ ਸੰਕੇਤ ਦੇ ਰਹੇ ਹਨ | ਉਦਯੋਗ ਤੇ ਕਿਸਾਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਸਰਕਾਰ ਅਤੇ ਅੰਤਰਰਾਸ਼ਟਰੀ ਭਾਈਚਾਰਾ ਵਪਾਰਕ ਸਥਿਰਤਾ ਵੱਲ ਹੋਰ ਠੋਸ ਕਦਮ ਚੁੱਕੇਗਾ |
ਅਮਰੀਕਾ ਵਲੋਂ ਟੈਰਿਫ਼ ਘਟਾਉਣਾ ਬਾਸਮਤੀ ਚੌਲ ਉਦਯੋਗ ਲਈ ਵੱਡੀ ਰਾਹਤ <br/>
ਅਜੀਤ ਡੈਸਕ
04-02-2026