08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅੰਮਿ੍ਤਸਰ ਪੁਲਿਸ ਵਲੋਂ 7 ਅਤਿ ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ-3 ਕਾਬੂ <br/>

Ad Position 21
No active advertisement
ਅਜੀਤ ਡੈਸਕ 04-02-2026

ਅੰਮਿ੍ਤਸਰ, 3 ਫਰਵਰੀ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦੇ ਤਿੰਨ ਕਾਰਕੁਨਾਂ ਨੂੰ 7 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗਿ੍ਫ਼ਤਾਰ ਕਰਕੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਪਾਕਿਸਤਾਨੀ ਤਸਕਰਾਂ ਦੇ ਸਿੱਧਾ ਸੰਪਰਕ 'ਚ ਸੀ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਗ਼ੈਰ ਸਮਾਜੀ ਅਨਸਰਾਂ ਤੱਕ ਪਹੁੰਚਾਉਣ ਲਈ ਕਰ ਰਹੇ ਸਨ | ਇਹ ਪ੍ਰਗਟਾਵਾ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਤਸਕਰਾਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਘੁੱਲਾ (30) ਵਾਸੀ ਪਿੰਡ ਦਲੇਰੀ, ਤਰਨ ਤਾਰਨ, ਸੁਮਿਤ ਉਰਫ਼ ਸਚਿਨ (28) ਵਾਸੀ ਗੁਮਾਨਪੁਰਾ ਜ਼ਿਲ੍ਹਾ ਅੰਮਿ੍ਤਸਰ ਅਤੇ ਵਿਸ਼ਾਲ ਕੁਮਾਰ (22) ਵਾਸੀ ਭਿਖੀਵਿੰਡ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ | ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਤਿੰਨ 9 ਐਮ.ਐਮ. ਗਲੌਕ ਪਿਸਤੌਲ, 1 ਇਟਲੀ ਦਾ ਬਣਿਆ 9 ਐਮ.ਐਮ. ਬੇਰੇਟਾ, ਇਕ ਤੁਰਕੀ ਦਾ ਬਣਿਆ 9 ਐਮ.ਐਮ. ਜਿਗਾਨਾ, 1 ਹੋਰ ਤੁਰਕੀ ਦਾ ਬਣਿਆ 9 ਐੱਮ.ਐੱਮ. ਪੀ.ਐਕਸ.-5 ਗਲੌਕ ਅਤੇ ਇਕ .30 ਬੋਰ ਦਾ ਪਿਸਤੌਲ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਕ ਯੋਜਨਾਬੱਧ ਆਪਰੇਸ਼ਨ ਚਲਾਇਆ, ਜਿਸ ਦੌਰਾਨ ਰੇਸ਼ਮ ਸਿੰਘ ਉਰਫ਼ ਘੁੱਲਾ ਨੂੰ ਦੋ 9 ਐਮ.ਐਮ. ਗਲੌਕ ਪਿਸਤੌਲਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਉਪਰੰਤ ਉਸ ਵਲੋਂ ਦੱਸੇ ਗਏ ਸਥਾਨ ਤੋਂ ਤਿੰਨ ਹੋਰ ਪਿਸਤੌਲ ਬਰਾਮਦ ਕੀਤੇ ਗਏ | ਇਸੇ ਤਰ੍ਹਾਂ ਹੋਰ ਪੁੱਛਗਿੱਛ ਦੌਰਾਨ ਰੇਸ਼ਮ ਉਰਫ਼ ਘੁੱਲਾ ਨੇ ਆਪਣੇ ਸਾਥੀ ਸੁਮਿਤ ਉਰਫ਼ ਸਚਿਨ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ 2 ਪਿਸਤੌਲ ਬਰਾਮਦ ਹੋਏ ਸੀ ਅਤੇ ਉਸ ਤੋਂ ਬਾਅਦ ਤੀਜੇ ਕਥਿਤ ਮੁਲਜ਼ਮ ਵਿਸ਼ਾਲ ਕੁਮਾਰ ਨੂੰ ਵੀ ਦੇਰ ਸ਼ਾਮ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਕਥਿਤ ਮੁਲਜ਼ਮ ਇਕੋ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਸਨ ਅਤੇ ਕਥਿਤ ਮੁਲਜ਼ਮ ਰੇਸ਼ਮ ਸਿੰਘ ਹੈਂਡਲਰ ਦੇ ਇਸ਼ਾਰੇ 'ਤੇ ਸਰਹੱਦ ਦੇ ਨੇੜਿਓਾ ਖੇਪਾਂ ਪ੍ਰਾਪਤ ਕਰਦਾ ਸੀ, ਜਦੋਂਕਿ ਸੁਮਿਤ ਉਰਫ਼ ਸਚਿਨ ਆਪਣੇ ਕਾਰ ਵੇਚਣ/ਖਰੀਦਣ ਦੇ ਕਾਰੋਬਾਰ ਦੀ ਆੜ ਵਿਚ ਇਨ੍ਹਾਂ ਖੇਪਾਂ ਨੂੰ ਅੱਗੇ ਡਿਲੀਵਰ ਕਰਦਾ ਸੀ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ ਜੇ. ਐੱਸ. ਸੰਧੂ, ਇੰਚਾਰਜ਼ ਸੀ.ਆਈ.ਏ. ਇੰਸ: ਅਮੋਲਕਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਅੰਦਰ 2027 'ਚ ਹਰ ਹਾਲ 'ਚ ਬਣੇਗੀ ਕਾਂਗਰਸ ਦੀ ਸਰਕਾਰ-ਗੁਰਸ਼ਰਨ ਕੌਰ ਰੰਧਾਵਾ <br/> ਅਗਲੀ ਖ਼ਬਰ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਛਾਈ ਰਹੀ ਸੰਘਣੀ ਧੁੰਦ <br/>
Ad Position 24