ਅੰਮਿ੍ਤਸਰ/ਚੰਡੀਗੜ੍ਹ, 3 ਫਰਵਰੀ (ਹਰਮਿੰਦਰ ਸਿੰਘ, ਸੁਖਵਿੰਦਰ ਸਿੰਘ ਸ਼ਾਨ)-ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲਿ੍ਹਆਂ ਅਤੇ ਚੰਡੀਗੜ੍ਹ ਵਿਚ 'ਚ ਅੱਜ ਸੰਘਣੀ ਧੁੰਦ ਛਾਈ ਰਹੀ | ਜਾਣਕਾਰੀ ਅਨੁਸਾਰ ਬਠਿੰਡਾ ਵਿਚ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ, ਜਦੋਂਕਿ ਫ਼ਿਰੋਜਪੁਰ ਵਿਚ 4.1, ਫ਼ਰੀਦਕੋਟ 'ਚ 6, ਅੰਮਿ੍ਤਸਰ 'ਚ 7.7, ਗੁਰਦਾਸਪੁਰ 'ਚ 8.4, ਲੁਧਿਆਣਾ ਤੇ ਪਟਿਆਲਾ 'ਚ 8.6 ਡਿਗਰੀ ਅਤੇ ਰੂਪਨਗਰ ਵਿਚ 10.5 ਡਿਗਰੀ ਸੈਲਸੀਅਸ ਘੱਟੋ-ਘੱਟੋ ਤਾਪਮਾਨ ਦਰਜ਼ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 22.4 ਡਿਗਰੀ ਸੈਲਸੀਅਸ ਮਾਨਸਾ ਵਿਚ ਦਰਜ ਕੀਤਾ ਗਿਆ | ਰਾਜਧਾਨੀ ਚੰਡੀਗੜ੍ਹ ਵਿਚ ਸਵੇਰ ਵੇਲੇ ਧੁੰਦ ਛਾਈ ਰਹੀ | ਇਥੇ ਰਾਤ ਦਾ ਤਾਪਮਾਨ 9.8 ਡਿਗਰੀ ਸੈਲਸੀਅਸ ਅਤੇ ਦਿਨ ਦਾ ਤਾਪਮਾਨ 20.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਗੁਆਂਢੀ ਸੂਬੇ ਹਰਿਆਣਾ ਵਿਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਹਿਸਾਰ ਵਿਚ ਦਰਜ ਕੀਤਾ ਗਿਆ, ਜਦੋਂਕਿ ਭਿਵਾਨੀ 'ਚ 6, ਸਿਰਸਾ 'ਚ 6.1, ਨਾਰਨੌਲ 'ਚ 7.5, ਰੋਹਤਕ 'ਚ 8.8, ਮਹੇਂਦਰਗੜ੍ਹ 'ਚ 8.9, ਕਰਨਾਲ 'ਚ 9.1, ਅੰਬਾਲਾ 'ਚ 9.3 ਅਤੇ ਗੁਰੂਗ੍ਰਾਮ ਵਿਚ 10.7 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 23.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |
ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਛਾਈ ਰਹੀ ਸੰਘਣੀ ਧੁੰਦ <br/>
ਅਜੀਤ ਡੈਸਕ
04-02-2026