ਪੰਚਾਇਤ ਨੇ ਪਾਇਆ ਮੁੰਡੇ-ਕੁੜੀ ਨੂੰ ਪਿੰਡੋਂ ਕੱਢਣ ਦਾ ਮਤਾ
ਕੌਹਰੀਆਂ (ਸੰਗਰੂਰ), 3 ਫਰਵਰੀ (ਸੁਨੀਲ ਕੁਮਾਰ ਗਰਗ)-ਜ਼ਿਲ੍ਹਾ ਸੰਗਰੂਰ ਦੇ ਪਿੰਡ ਰੋਗਲਾ ਜਿਥੇ ਕੁਝ ਦਿਨ ਪਹਿਲਾਂ ਇਕ ਨੌਜਵਾਨ ਵਲੋਂ ਆਪਣੇ ਹੀ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ, ਨੂੰ ਲੈ ਕੇ ਜਿਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ਼ ਜ਼ਾਹਿਰ ਕੀਤਾ ਸੀ, ਉਥੇ ਹੀ ਪਿੰਡ ਵਾਸੀਆਂ ਨੇ ਵੀ ਗੁੱਸੇ ਦਾ ਇਜ਼ਹਾਰ ਕੀਤਾ ਸੀ | ਪਰਿਵਾਰਕ ਮੈਂਬਰਾਂ ਦੇ ਦੋਸ਼ ਹਨ ਕਿ ਉਕਤ ਲੜਕੀ ਅਤੇ ਲੜਕੇ ਦੇ ਵਿਆਹ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਦੀ ਸਦਮੇ ਵਿਚ ਸਨ, ਜਿਨ੍ਹਾਂ ਦੋਵਾਂ ਦੀ ਮੌਤ ਹੋ ਗਈ | ਹੁਣ ਪਿੰਡ ਦੀ ਪੰਚਾਇਤ ਨੇ ਪਿੰਡ ਅੰਦਰ ਵੱਡਾ ਇਕੱਠ ਕਰਕੇ ਪਿੰਡ ਦੀ ਸਹਿਮਤੀ ਦੇ ਨਾਲ ਇਕ ਮਤਾ ਪਾਸ ਕਰ ਦਿੱਤਾ ਕਿ ਉਕਤ ਲੜਕਾ ਅਤੇ ਲੜਕੀ ਨੂੰ ਪਿੰਡ ਵਿਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇ ਨਹੀਂ ਤਾਂ ਫਿਰ ਕੋਈ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਇਸ ਮੌਕੇ ਪੰਚਾਇਤ ਨੇ ਵੀ ਇਹੋ ਪੱਖ ਰੱਖਿਆ ਕਿ ਪ੍ਰਸ਼ਾਸਨ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇਵੇ | ਇਸ ਸੰਬੰਧੀ ਉਕਤ ਲੜਕਾ ਜਾਂ ਉਸ ਦਾ ਪਰਿਵਾਰ ਕੈਮਰੇ ਸਾਹਮਣੇ ਜਾਂ ਪੰਚਾਇਤ ਸਾਹਮਣੇ ਆਉਣ ਲਈ ਤਿਆਰ ਨਹੀਂ ਹੈ |
ਪਿੰਡ 'ਚ ਹੀ ਵਿਆਹ ਕਰਵਾਉਣ ਨਾਲ ਸਦਮੇ 'ਚ ਲੜਕੀ ਦੇ ਮਾਤਾ-ਪਿਤਾ ਦੀ ਮੌਤ
ਅਜੀਤ ਡੈਸਕ
04-02-2026