ਅੰਮਿ੍ਤਸਰ/ਰਾਜਾਸਾਂਸੀ, 5 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)- ਕਸਟਮ ਵਿਭਾਗ ਅੰਮਿ੍ਤਸਰ ਨੇ ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਚਾਰ ਡਰੋਨ ਜ਼ਬਤ ਕੀਤੇ ਹਨ | ਇਹ ਕਾਰਵਾਈ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.), ਅੰਮਿ੍ਤਸਰ ਅਤੇ ਏਅਰ ਇੰਟੈਲੀਜੈਂਸ ਯੂਨਿਟ (ਏ. ਆਈ. ਯੂ.) ਤੋਂ ਮਿਲੀ ਖੂਫ਼ਿਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਸੀ | ਜਾਣਕਾਰੀ ਮੁਤਾਬਕ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ ਨੰਬਰ ਏ.ਕੇ.-94 ਰਾਹੀਂ ਕੁਆਲਾਲੰਪੁਰ ਤੋਂ ਅੰਮਿ੍ਤਸਰ ਪਹੁੰਚੇ ਇਕ ਯਾਤਰੀ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ 'ਚੋਂ ਚਾਰ ਆਧੁਨਿਕ ਡਰੋਨ ਡੀ. ਜੀ. ਆਈ. ਮੈਟਰਿਸ 4ਟੀ ਅਤੇ ਉਨ੍ਹਾਂ ਦੇ ਰਿਮੋਟ ਕੰਟਰੋਲ ਬਰਾਮਦ ਕੀਤੇ ਗਏ | ਇਨ੍ਹਾਂ ਡਰੋਨਾਂ ਦੀ ਅੰਦਾਜ਼ਨ ਕੀਮਤ ਲਗਭਗ 23.40 ਲੱਖ ਦੱਸੀ ਗਈ ਹੈ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਯਾਤਰੀ ਨੇ ਇਨ੍ਹਾਂ ਡਰੋਨਾਂ ਨੂੰ ਬਿਨਾਂ ਕਿਸੇ ਜਾਇਜ਼ ਪਰਮਿਟ ਅਤੇ ਘੋਸ਼ਣਾ ਦੇ ਭਾਰਤ 'ਚ ਲਿਆਉਣ ਦੀ ਕੋਸ਼ਿਸ਼ ਕੀਤੀ | ਫਿਲਹਾਲ ਵਿਭਾਗ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਚਾਰ ਆਧੁਨਿਕ ਡਰੋਨ ਬਰਾਮਦ <br/>
ਅਜੀਤ ਡੈਸਕ
06-02-2026