20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਵਜੋਤ ਕੌਰ ਸਿੱਧੂ ਰਾਜਾ ਵੜਿੰਗ ਸੰਬੰਧੀ ਘਪਲੇ ਦੇ ਸਬੂਤ ਦੇਣ ਤਾਂ ਸਰਕਾਰ ਕਾਰਵਾਈ ਕਰੇਗੀ-ਚੀਮਾ <br/>

Ad Position 21
No active advertisement
ਅਜੀਤ ਡੈਸਕ 22-02-2026
ਪਟਿਆਲਾ, 21 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਨਵਜੋਤ ਕੌਰ ਸਿੱਧੂ ਪੰਜਾਬ ਸਰਕਾਰ ਨੂੰ ਰਾਜਾ ਵੜਿੰਗ ਵਲੋਂ ਕੀਤੇ ਘਪਲੇ ਦੇ ਸਬੂਤ ਦੇਣ ਤਾਂ ਸਰਕਾਰ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੀਸ਼ ਮਹਿਲ ਵਿਖੇ ਲੱਗੇ ਕਰਾਫ਼ਟ ਮੇਲੇ ਦਾ ਉਦਘਾਟਨ ਕਰਨ ਮੌਕੇ ਕੀਤਾ | ਚੀਮਾ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਵਲੋਂ ਕੀਤੇ ਖ਼ੁਲਾਸੇ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕਾਂਗਰਸ ਵੇਲੇ ਪੰਜਾਬ ਦੀ ਵੱਡੇ ਪੱਧਰ 'ਤੇ ਲੁੱਟ-ਖਸੁੱਟ ਹੋਈ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸੇ ਵੀ ਭਿ੍ਸ਼ਟ ਅਨਸਰ ਦਾ ਕੋਈ ਲਿਹਾਜ਼ ਨਹੀਂ ਕੀਤਾ ਅਤੇ ਸਾਡੀ ਸਰਕਾਰ ਨੇ ਬਹੁਤ ਸਾਰੇ ਭਿ੍ਸ਼ਟ ਮੰਤਰੀ ਵੀ ਅੰਦਰ ਕੀਤੇ ਹਨ ਅਤੇ ਕਈਆਂ 'ਤੇ ਕਾਰਵਾਈ ਚੱਲ ਰਹੀ ਹੈ | ਗਿਆਨੀ ਰਘਬੀਰ ਸਿੰਘ ਵਲੋਂ ਦਿੱਤੇ ਬਿਆਨ ਦੇ ਸਵਾਲ 'ਚ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਹੱਕਾਂ ਲਈ ਵਰਤਦਿਆਂ ਸਿੱਖੀ ਨੂੰ ਵੱਡੀ ਢਾਹ ਲਾਈ ਹੈ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਨਾਂ ਦੀ ਵੀ ਲੁੱਟ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਲੁੱਟ ਦੀ ਚਰਚਾ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਹੁਣ ਗਿਆਨੀ ਰਘਬੀਰ ਸਿੰਘ ਵਲੋਂ ਕੀਤੇ ਖ਼ੁਲਾਸੇ ਉਪਰੋਕਤ ਸਿੱਖ ਪੰਥ ਅਤੇ ਸੰਸਥਾਵਾਂ ਦੀ ਲੁੱਟ-ਖਸੁੱਟ ਦਾ ਵੱਡਾ ਸਬੂਤ ਹੈ | ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜ ਵਿਚ ਪੰਥ ਨੂੰ ਅੱਗੇ ਰੱਖ ਕੇ ਆਪ ਪਿੱਛੇ ਰਹਿ ਕੇ ਪੰਜਾਬ ਦਾ ਘਾਣ ਕੀਤਾ ਹੈ ਅਤੇ ਪੰਥ ਦੇ ਸਿਰ 'ਤੇ ਅਕਾਲੀ ਦਲ ਦੀ ਸਰਕਾਰ ਬਣਾ ਕੇ ਮੁੜ ਗੁਰੂ ਸਾਹਿਬ ਦੀਆਂ ਬੇਅਦਬੀਆਂ ਵੀ ਉਸੇ ਰਾਜ ਵਿਚ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ 'ਚ ਹੀ ਨਸ਼ਿਆਂ ਦੇ ਸੌਦਾਗਰ ਅਤੇ ਗੈਂਗਸਟਰ ਆਏ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਅਸਲ ਵਿਕਾਸ ਆਮ ਆਦਮੀ ਪਾਰਟੀ ਨੇ ਕੀਤਾ ਹੈ ਅਤੇ ਅੱਜ ਭਗਵੰਤ ਮਾਨ ਦੀ 'ਆਪ' ਸਰਕਾਰ ਨੇ ਸਹੂਲਤਾਂ ਦੇ ਕੇ ਆਮ ਆਦਮੀ ਦੀ ਬਾਂਹ ਫੜੀ ਹੈ, ਜਿਸ ਤੋਂ ਲੋਕ ਬਹੁਤ ਖ਼ੁਸ਼ ਹਨ ਅਤੇ ਆਉਂਦੇ ਸਮੇਂ 'ਚ ਪੰਜਾਬ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲਾ <br/> ਅਗਲੀ ਖ਼ਬਰ ਹਵਾਰਾ ਕਲਾਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਤੇ ਪੰਥਕ ਏਕਤਾ ਲਈ ਚੜ੍ਹਦੀ ਕਲਾ ਲਈ ਪੰਥਕ ਇਕੱਠ <br/>
Ad Position 24