06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਭਾਰਤ ਬਣੇਗਾ ਦੁਨੀਆ ਦੀ ਨਵੀਂ ਮਹਾਂਸ਼ਕਤੀ ਦਾ ਕੇਂਦਰ-ਨੇਤਨਯਾਹੂ

Ad Position 21
No active advertisement
ਅਜੀਤ ਡੈਸਕ 23-02-2026

ਇਜ਼ਰਾਈਲੀ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ-ਮੋਦੀ
ਯੇਰੂਸ਼ਲਮ/ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਨਿੱਜੀ ਮਿੱਤਰ ਦੇ ਆਉਣ ਤੋਂ ਪਹਿਲਾਂ ਮੱਧ ਪੂਰਬ 'ਚ ਇਕ ਨਵਾਂ ਮਹਾਂਸ਼ਕਤੀ ਗਠਜੋੜ ਬਣਾਉਣ ਦਾ ਖਾਕਾ ਤਿਆਰ ਕਰਕੇ ਰੱਖਿਆ ਹੈ | ਨੇਤਨਯਾਹੂ ਨੇ ਹਾਲ ਹੀ 'ਚ ਇਸ ਬਾਰੇ ਖੁਲਾਸਾ ਕੀਤਾ ਹੈ | ਇਸ ਛੇ-ਪੱਖੀ ਗਠਜੋੜ ਨੂੰ 'ਹੈਕਸਾਗਨ' ਦਾ ਨਾਂਅ ਦਿੱਤਾ ਜਾਏਗਾ, ਜਿਸ 'ਚ ਭਾਰਤ ਨੂੰ ਸਭ ਤੋਂ ਅਹਿਮ ਖਿਡਾਰੀ ਮੰਨਿਆ ਜਾ ਰਿਹਾ ਹੈ | ਇਸ ਗਠਜੋੜ 'ਚ ਸ਼ਾਮਿਲ ਸਾਰੇ ਦੇਸ਼ ਕੱਟੜਪੰਥ ਤੇ ਅੱਤਵਾਦ ਖਿਲਾਫ਼ ਲੜਨਗੇ ਤੇ ਵਿਸ਼ਵ ਰਾਜਨੀਤੀ 'ਚ ਬਦਲਾਅ ਲਿਆਉਣਗੇ | 'ਹੈਕਸਾਗਨ' ਇਜ਼ਰਾਈਲ ਤੇ ਭਾਰਤ ਦੇ ਸਾਂਝੇ ਦੁਸ਼ਮਣ ਤੁਰਕੀ ਲਈ ਵੱਡਾ ਝਟਕਾ ਸਾਬਿਤ ਹੋ ਸਕਦਾ ਹੈ | ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ 'ਐਕਸ' 'ਤੇ ਇਕ ਪੋਸਟ ਸਾਂਝੀ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੀ ਜਾਣਕਾਰੀ ਦਿੱਤੀ ਤੇ ਦੁਨੀਆ 'ਚ ਭਾਰਤ ਦੇ ਵਧਦੇ ਰੁਤਬੇ ਦੀ ਤਾਰੀਫ਼ ਕੀਤੀ | ਪੋਸਟ 'ਚ ਲਿਖਿਆ ਗਿਆ ਕਿ ਵਿਸ਼ਵ ਸ਼ਕਤੀ ਜੋ ਕਿ ਭਾਰਤ ਹੈ, ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਵਿਚਾਲੇ ਬਣੇ ਖਾਸ ਰਿਸ਼ਤੇ ਨੂੰ ਇਸ ਹਫ਼ਤੇ ਦੱਸਿਆ ਜਾਵੇਗਾ | ਮੋਦੀ 25 ਤੇ 26 ਫਰਵਰੀ ਨੂੰ ਇਜ਼ਰਾਈਲ ਦੇ ਦੋ ਦਿਨਾ ਦੌਰੇ 'ਤੇ ਜਾਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ 'ਐਕਸ' 'ਤੇ ਪੋਸਟ ਜ਼ਰੀਏ ਕਿਹਾ ਕਿ ਧੰਨਵਾਦ, ਮੇਰੇ ਮਿੱਤਰ ਪ੍ਰਧਾਨ ਮੰਤਰੀ ਨੇਤਨਯਾਹੂ | ਭਾਰਤ, ਇਜ਼ਰਾਈਲ ਨਾਲ ਪੱਕੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ ਜੋ ਭਰੋਸੇ, ਨਵੀਨਤਾ, ਸ਼ਾਂਤੀ ਤੇ ਤਰੱਕੀ ਲਈ ਸਾਂਝੀ ਵਚਨਬੱਧਤਾ 'ਤੇ ਬਣੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਰਾਹਤ ਕਮੇਟੀ-1984 ਨੇ ਸਿੱਖ ਕਤਲੇਆਮ ਦੀ ਯਾਦਗਾਰ ਦਿੱਲੀ 'ਚ ਸਥਾਪਿਤ ਕਰਨ ਦੀ ਮੰਗ ਮੁੜ ਦੁਹਰਾਈ
Ad Position 24