05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਰਤੀ-ਅਮਰੀਕੀ ਸਮਾਜਸੇਵੀ ਮਹਿਲਾ ‘ਨੈਸ਼ਨਲ ਵੁਮੈਨਜ਼ ਹਾਲ ਆਫ਼ ਫੇਮ’ ’ਚ ਸ਼ਾਮਿਲ

ਵਾਸ਼ਿੰਗਟਨ, 5 ਅਕਤੂਬਰ (ਏਜੰਸੀ)- ਭਾਰਤੀ-ਅਮਰੀਕੀ ਸਮਾਜਸੇਵੀ ਸ਼ਰਮਿਲਾ ਮੋਨਾ ਸਿਨਹਾ ਨੂੰ ‘ਨੈਸ਼ਨਲ ਵੂਮੈਨਜ਼ ਹਾਲ ਆਫ਼ ਫੇਮ’ ’ਚ ਸ਼ਾਮਿਲ ਕੀਤਾ ਗਿਆ ਹੈ। ਇਹ ਅਮਰੀਕਾ ਦਾ ਪਹਿਲਾ ਗੈਰ-ਲਾਭਕਾਰੀ ਸੰਗਠਨ ਤੇ ਮਿਊਜ਼ੀਅਮ ਹੈ, ਜੋ ਅਮਰੀਕੀ ਔਰਤਾਂ ਦੀਆਂ ਉਪਲੱਬਧੀਆਂ ਨੂੰ ਸਨਮਾਨਿਤ ਕਰਨ ਲਈ ਸਮਰਪਿਤ ਹੈ।

Ad Position 21
No active advertisement
ਸ਼ਰਮਿਲਾ ਮੋਨਾ ਸਿਨਹਾ 06-10-2026
ਵਾਸ਼ਿੰਗਟਨ, 5 ਅਕਤੂਬਰ (ਏਜੰਸੀ)- ਭਾਰਤੀ-ਅਮਰੀਕੀ ਸਮਾਜਸੇਵੀ ਸ਼ਰਮਿਲਾ ਮੋਨਾ ਸਿਨਹਾ ਨੂੰ ‘ਨੈਸ਼ਨਲ ਵੂਮੈਨਜ਼ ਹਾਲ ਆਫ਼ ਫੇਮ’ ’ਚ ਸ਼ਾਮਿਲ ਕੀਤਾ ਗਿਆ ਹੈ। ਇਹ ਅਮਰੀਕਾ ਦਾ ਪਹਿਲਾ ਗੈਰ-ਲਾਭਕਾਰੀ ਸੰਗਠਨ ਤੇ ਮਿਊਜ਼ੀਅਮ ਹੈ, ਜੋ ਅਮਰੀਕੀ ਔਰਤਾਂ ਦੀਆਂ ਉਪਲੱਬਧੀਆਂ ਨੂੰ ਸਨਮਾਨਿਤ ਕਰਨ ਲਈ ਸਮਰਪਿਤ ਹੈ। ਗੈਰ-ਸਰਕਾਰੀ ਸੰਗਠਨ ‘ਇਕਵਿਲਟੀ ਨਾਉ’ ਦੀ ਮੁੱਖ ਕਾਰਜਕਾਰੀ ਸਿਨਹਾ ਭਾਰਤੀ ਮੂਲ ਦੀ ਦੂਸਰੀ ਔਰਤ ਹੈ, ਜਿਸ ਨੂੰ ਨਿਊਯਾਰਕ ਦੇ ‘ਸੇਨੇਕਾ ਫਾਲਸ’ ਸਥਿਤ ‘ਹਾਲ ਆਫ਼ ਫੇਮ’ ’ਚ ਸ਼ਾਮਿਲ ਕੀਤਾ ਗਿਆ ਹੈ। ਸੇਨੇਕਾ ਫਾਲਸ ਕਸਬੇ ਨੂੰ ਅਮਰੀਕੀ ਮਹਿਲਾ ਅਧਿਕਾਰ ਅੰਦੋਲਨ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਉਸ ਤੋਂ ਪਹਿਲਾਂ ਪੈਪਸੀਕੋ ਦੀ ਸੀ.ਈ.ਓ. ਇੰਦਰਾ ਨੂਈ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਸੀ। ਕੋਲਕਾਤਾ ’ਚ ਜਨਮੀ ਸਿਨਹਾ ਨੂੰ 24 ਸਤੰਬਰ ਨੂੰ ਨੈਸ਼ਨਲ ਵੂਮੇਨਜ਼ ਹਾਲ ਆਫ ਫੇਮ ’ਚ ਸ਼ਾਮਿਲ ਕੀਤਾ ਗਿਆ। ਉਹ ਹੁਣ 300 ਮਹਿਲਾ ਆਗੂਆਂ ਦੀ ਉਸ ਸੂਚੀ ਦਾ ਹਿੱਸਾ ਹੈ, ਜਿਸ ’ਚ ਮੈਡਲਿਨ ਅਲਬਰਾਈਟ, ਮਾਇਆ ਏਂਜੇਲੋ, ਜੇਨੇਟ ਯੇਲੇਨ, ਰੋਜਾ ਪਾਰਕਸ ਤੇ ਮਿਸ਼ੇਲ ਓਬਾਮਾ ਵਰਗੀਆਂ ਪ੍ਰਮੁੱਖ ਔਰਤਾਂ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਮਹਾਰਾਜਾ ਅੱਜ ਸਰੋਵਰ ਖਰੜ ਦੇ ਪੁਨਰ-ਵਿਕਾਸ ਲਈ 93.94 ਕਰੋੜ ਦੀ ਸਿਧਾਂਤਕ ਮਨਜ਼ੂਰੀ ਦੇ ਕੇ ਵੱਡਾ ਕਦਮ ਪੁ... ਅਗਲੀ ਖ਼ਬਰ ਅਚਾਨਕ 28 ਹਜ਼ਾਰ ਫੁੱਟ ਹੇਠਾਂ ਆਈ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ
Ad Position 24