05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੰਜਾਬ ਤੇ ਹਰਿਆਣਾ ’ਚ ਪਰਾਲੀ ਸਾੜਨ ਤੋਂ ਰੋਕਣ ਲਈ ਉਡਣ ਦਸਤੇ ਤਾਇਨਾਤ

ਨਵੀਂ ਦਿੱਲੀ, 5 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 06-10-2026
ਨਵੀਂ ਦਿੱਲੀ, 5 ਅਕਤੂਬਰ (ਪੀ.ਟੀ.ਆਈ.)-ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐਮ.) ਨੇ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਅਤੇ ਹਰਿਆਣਾ ਦੇ 34 ਜ਼ਿਲ੍ਹਿਆਂ ’ਚ ਆਪਣੇ ‘ਫਲਾਇੰਗ ਸਕੁਐਡ’ (ਉਡਣ ਦਸਤੇ) ਤਾਇਨਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਫਲਾਇੰਗ ਸਕੁਐਡ ਅਕਤੂਬਰ ਤੋਂ ਨਵੰਬਰ ਤੱਕ ਤਾਇਨਾਤ ਰਹਿਣਗੇ ਤੇ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਦੋਵਾਂ ਰਾਜਾਂ ’ਚ ਜ਼ਮੀਨੀ ਪੱਧਰ ’ਤੇ ਵਿਆਪਕ ਨਿਗਰਾਨੀ ਕਰਨਗੇ। ਸੀ.ਏ.ਕਿਊ.ਐਮ. ਨੇ ਇਕ ਬਿਆਨ ’ਚ ਕਿਹਾ ਕਿ ਫਲਾਇੰਗ ਸਕੁਐਡ ਆਪਣੇ ਨਿਰਧਾਰਤ ਜ਼ਿਲ੍ਹਿਆਂ ’ਚ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਝੋਨੇ ਦੀ ਪਰਾਲੀ ਸਾੜਨ ਨੂੰ ਰੋਕਣ ਅਤੇ ਕਾਬੂ ਕਰਨ ਲਈ ਸਬੰਧਤ ਅਧਿਕਾਰੀਆਂ ਤੇ ਜ਼ਮੀਨੀ ਪੱਧਰ ਦੇ ਹਿੱਸੇਦਾਰਾਂ ਨਾਲ ਨੇੜਿਓਂ ਤਾਲਮੇਲ ਬਣਾਉਣਗੇ। ਬਿਆਨ ਅਨੁਸਾਰ, ਇਸ ਤਾਇਨਾਤੀ ’ਚ ਪੰਜਾਬ ਦੇ 18 ਤੇ ਹਰਿਆਣਾ ਦੇ 16 ਜ਼ਿਲ੍ਹੇ ਸ਼ਾਮਲ ਹਨ। ਇਸ ਨੂੰ ਵੱਖ-ਵੱਖ ਪੜਾਵਾਂ ਵਿਚ ਵਿਉਂਤਬੱਧ ਕੀਤਾ ਗਿਆ ਹੈ, ਜਿਸ ’ਚ ਝੋਨੇ ਦੀ ਕਟਾਈ ਦੇ ਪੂਰੇ ਸੀਜ਼ਨ ਦੌਰਾਨ ਜ਼ਮੀਨੀ ਪੱਧਰ ’ਤੇ ਨਿਰੰਤਰ ਨਿਗਰਾਨੀ ਯਕੀਨੀ ਬਣਾਉਣ ਲਈ ਵੱਖ-ਵੱਖ ਸਮੇਂ ’ਤੇ ਸੰਬੰਧਤ ਜ਼ਿਲ੍ਹਿਆਂ ਵਿਚ ਫਲਾਇੰਗ ਸਕੁਐਡ ਤਾਇਨਾਤ ਕੀਤੇ ਜਾਣਗੇ। ਜ਼ਿਲ੍ਹਾ-ਵਾਰ ਤਾਇਨਾਤੀ ’ਚ ਪੰਜਾਬ ਦੇ ਸੰਗਰੂਰ, ਤਰਨ ਤਾਰਨ, ਫਿਰੋਜ਼ਪੁਰ, ਮੁਕਤਸਰ, ਬਠਿੰਡਾ, ਅੰਮ੍ਰਿਤਸਰ, ਮੋਗਾ, ਮਾਨਸਾ, ਫਾਜ਼ਿਲਕਾ, ਪਟਿਆਲਾ, ਲੁਧਿਆਣਾ, ਕਪੂਰਥਲਾ, ਫਰੀਦਕੋਟ, ਬਰਨਾਲਾ, ਮਲੇਰਕੋਟਲਾ, ਗੁਰਦਾਸਪੁਰ, ਜਲੰਧਰ ਅਤੇ ਫ਼ਤਹਿਗੜ੍ਹ ਸਾਹਿਬ ਝੋਨੇ ਦੇ ਮੁੱਖ ਉਤਪਾਦਕ ਜ਼ਿਲ੍ਹੇ ਵਜੋਂ ਸ਼ਾਮਲ ਹਨ। ਹਰਿਆਣਾ ’ਚ ਜੀਂਦ, ਫਤਿਹਾਬਾਦ, ਹਿਸਾਰ, ਕੈਥਲ, ਸੋਨੀਪਤ, ਰੋਹਤਕ, ਸਿਰਸਾ, ਕਰਨਾਲ, ਪਲਵਲ, ਝੱਜਰ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ, ਫਰੀਦਾਬਾਦ, ਪਾਨੀਪਤ ਅਤੇ ਹਾਂਸੀ ਵਿਚ ਇਹ ਦਸਤੇ ਮੌਜੂਦ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਐਨ . ਐਸ . ਯੂ . ਆਈ . ਕਾਰਕੁਨਾਂ ਵਲੋਂ ਜੰਤਰ - ਮੰਤਰ ਨੇੜੇ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਮਹਾਰਾਜਾ ਅੱਜ ਸਰੋਵਰ ਖਰੜ ਦੇ ਪੁਨਰ-ਵਿਕਾਸ ਲਈ 93.94 ਕਰੋੜ ਦੀ ਸਿਧਾਂਤਕ ਮਨਜ਼ੂਰੀ ਦੇ ਕੇ ਵੱਡਾ ਕਦਮ ਪੁ...
Ad Position 24