05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਅਚਾਨਕ 28 ਹਜ਼ਾਰ ਫੁੱਟ ਹੇਠਾਂ ਆਈ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ

ਲੰਡਨ, 5 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 06-10-2026
ਲੰਡਨ, 5 ਅਕਤੂਬਰ (ਪੀ.ਟੀ.ਆਈ.)-ਲੰਡਨ ਤੋਂ ਸ਼ਿਕਾਗੋ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਬੀ.ਏ.295 ਵਿਚ ਅੱਜ ਅਚਾਨਕ ਐਮਰਜੈਂਸੀ ਦੀ ਸਥਿਤੀ ਬਣ ਗਈ, ਜਿਸ ਨਾਲ ਜਹਾਜ਼ ’ਚ ਸਵਾਰ ਯਾਤਰੀਆਂ ਵਿਚ ਡਰ ਦਾ ਮਾਹੌਲ ਬਣ ਗਿਆ। ਆਇਰਲੈਂਡ ਦੇ ਉੱਪਰ ਉਡਾਣ ਭਰ ਰਿਹਾ ਇਹ ਜਹਾਜ਼ ਅਚਾਨਕ 28 ਹਜ਼ਾਰ ਫੁੱਟ ਹੇਠਾਂ ਆ ਗਿਆ। ਫਲਾਈਟ ਟਰੈਕਿੰਗ ਅੰਕੜਿਆਂ ਮੁਤਾਬਿਕ ਬੋਇੰਗ 777-200 ਈ.ਆਰ. ਜਹਾਜ਼ ਕਰੀਬ 37 ਹਜ਼ਾਰ ਫੁੱਟ ਦੀ ਉਚਾਈ ’ਤੇ ਉੱਡ ਰਿਹਾ ਸੀ ਪਰ ਕੁਝ ਹੀ ਸਮੇਂ ’ਚ ਲਗਭਗ 9 ਹਜ਼ਾਰ ਫੁੱਟ ਦੀ ਉਚਾਈ ’ਤੇ ਆ ਗਿਆ। ਜਾਣਕਾਰੀ ਅਨੁਸਾਰ ਉਡਾਣ ਨੂੰ ਆਪਣੀ ਯਾਤਰਾ ਦੇ ਸਿਰਫ਼ ਇਕ ਘੰਟੇ ਬਾਅਦ ਹੀ ਵਾਪਸ ਯੂ.ਕੇ. ਮੁੜਨਾ ਪਿਆ। ਬ੍ਰਿਟਿਸ਼ ਏਅਰਵੇਜ਼ ਨੇ ਦੱਸਿਆ ਕਿ ਇਕ ‘ਤਕਨੀਕੀ ਸਮੱਸਿਆ’ ਤੋਂ ਬਾਅਦ ਜਹਾਜ਼ ਨੇ ਲੰਡਨ ਹੀਥਰੋ ਵਿਖੇ ਸੁਰੱਖਿਅਤ ਉਤਾਰਿਆ ਗਿਆ ਤੇ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਹੁਣ ਇੰਡੀਗੋ ਦੀ ਉਡਾਣ ਹੋਰ ਮਹਿੰਗੀ ਹੋਈ ਨਵੀਂ ਦਿੱਲੀ, 5 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਇੰਡੀਗੋ ਨੇ ਜੈੱਟ ਫਿਊਲ (ਏ.ਟੀ.ਐਫ.) ਦੇ ਮਹਿੰਗਾ ਹੋ ਜਾਣ ’ਤੇ ਉਡਾਣ ਦਾ ਫਿਊਲ ਸਰਜਾਰਜ ਵਧਾ ਦਿੱਤਾ ਹੈ। ਇਸ ਦੇ ਨਾਲ ਹੁਣ 6 ਅਕਤੂਬਰ 2026 ਤੋਂ ਹਵਾਈ ਸਫ਼ਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਘਰੇਲੂ ਉਡਾਣਾਂ ਲਈ 1300 ਰੁਪਏ ਅਤੇ ਅੰਤਰਰਾਸ਼ਟਰੀ ਇੰਟਰਨੈਸ਼ਨਲ ਉਡਾਣਾਂ ਲਈ 10 ਹਜ਼ਾਰ ਰੁਪਏ ਦਾ ਵਾਧੂ ਬੋਝ ਪਵੇਗਾ। ਵਰਨਣਯੋਗ ਹੈ ਕਿ ਇੰਡੀਗੋ ਨੇ 6 ਮਹੀਨਿਆਂ ਵਿਚ ਤੀਸਰੀ ਵਾਰ ਫਿਊਲ ਦੇ ਸਰਚਾਰਜ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨ ਨੇ ਇਸ ਸਾਲ 14 ਮਾਰਚ ਅਤੇ ਫਿਰ 1 ਅਪ੍ਰੈਲ ਤੋਂ ਕਿਰਾਇਆ ਵਧਾਇਆ ਸੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ-ਅਮਰੀਕੀ ਸਮਾਜਸੇਵੀ ਮਹਿਲਾ ‘ਨੈਸ਼ਨਲ ਵੁਮੈਨਜ਼ ਹਾਲ ਆਫ਼ ਫੇਮ’ ’ਚ ਸ਼ਾਮਿਲ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਜੰਤਰ ਮੰਤਰ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ ਸੰਬੰਧੀ ਪਟੀਸ਼ਨ ’ਤੇ ਸਹਿਮਤੀ ਜਤਾਈ
Ad Position 24