15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜੇ.ਈ.ਈ. ਦੀ ਪ੍ਰੀਖਿਆ 'ਚ ਅਸਫ਼ਲ ਰਹਿਣ 'ਤੇ ਨੌਜਵਾਨ ਵਲੋਂ ਖ਼ੁਦਕੁਸ਼ੀ <br/>

Ad Position 21
No active advertisement
ਅਜੀਤ ਡੈਸਕ 24-02-2026

ਧੂਰੀ (ਸੰਗਰੂਰ), 23 ਫਰਵਰੀ (ਸੰਜੇ ਲਹਿਰੀ)-ਨੇੜਲੇ ਪਿੰਡ ਬੇਨੜਾ ਦੇ ਰਹਿਣ ਵਾਲੇ ਇਕ ਨੌਜਵਾਨ ਅਜੇਵੀਰ ਸਿੰਘ ਦਿਓਲ (19) ਨੇ ਬੀਤੇ ਦਿਨੀਂ ਹੋਈ ਜੇ.ਈ.ਈ. ਦੀ ਪ੍ਰੀਖਿਆ ਵਿਚੋਂ ਅਸਫ਼ਲ ਰਹਿਣ 'ਤੇ ਭਾਰੀ ਤਣਾਅ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ | ਅੱਜ ਸਿਵਲ ਹਸਪਤਾਲ ਧੂਰੀ ਵਿਖੇ ਮਿ੍ਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਉਸ ਦੇ ਪਿਤਾ ਅੰਮਿ੍ਤ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ ਅਤੇ ਅਕਸਰ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਆ ਰਿਹਾ ਸੀ, ਇਸ ਵਾਰ ਉਸ ਨੇ ਜੇ.ਈ.ਈ. ਦਾ ਇਮਤਿਹਾਨ ਵੀ ਦਿੱਤਾ ਸੀ ਜਿਸ ਵਿਚੋਂ ਅਸਫਲ ਰਹਿਣ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਭਾਰੀ ਤਣਾਅ ਵਿਚ ਰਹਿ ਰਿਹਾ ਸੀ ਅਤੇ ਘਰਦਿਆਂ ਨਾਲ ਵੀ ਮਨ ਦੀ ਕੋਈ ਗੱਲ ਸਾਂਝੀ ਨਹੀਂ ਕਰ ਰਿਹਾ ਸੀ, ਜਿਸ ਦੇ ਚੱਲਦਿਆਂ ਬੀਤੀ ਰਾਤ ਉਸ ਨੇ ਮੇਰੇ (ਆਪਣੇ ਪਿਤਾ ਦੇ) ਲਾਇਸੈਂਸੀ ਹਥਿਆਰ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਮਿ੍ਤਕ ਦੇ ਪਰਿਵਾਰ ਨਾਲ ਪੋਸਟਮਾਰਟਮ ਕਰਵਾਉਣ ਸਿਵਲ ਹਸਪਤਾਲ ਪਹੁੰਚੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਅਕਾਲੀ ਦਲ ਪੁਨਰ ਸੁਰਜੀਤ ਪਰਮਜੀਤ ਸਿੰਘ ਪੰਮਾ ਬਾਠ, ਅਛਰਾ ਸਿੰਘ ਭਲਵਾਨ, ਧਰਮ ਪਾਲ ਧਰਮਾਂ, ਪਿੰਡ ਬੇਨੜਾ ਦੇ ਸਰਪੰਚ ਆਦਿ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਜੈਵੀਰ ਸਿੰਘ ਦਿਓਲ ਹੋਣਹਾਰ ਵਿਦਿਆਰਥੀ ਸੀ ਜਿਸ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ | ਥਾਣਾ ਸਦਰ ਧੂਰੀ ਦੀ ਪੁਲਿਸ ਵਲੋਂ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਪੈਨਸ਼ਨਰਜ਼ ਸਾਂਝੇ ਫ਼ਰੰਟ ਵਲੋਂ ਬਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਲੱਗੇਗਾ ਧਰਨਾ ਅਗਲੀ ਖ਼ਬਰ ਕਤਲ ਦੇ ਮਾਮਲੇ 'ਚ ਪੰਜ ਦੋਸ਼ੀਆਂ ਨੂੰ ਉਮਰ ਕੈਦ, ਦੋ ਬਰੀ <br/>
Ad Position 24