15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਕਤਲ ਦੇ ਮਾਮਲੇ 'ਚ ਪੰਜ ਦੋਸ਼ੀਆਂ ਨੂੰ ਉਮਰ ਕੈਦ, ਦੋ ਬਰੀ <br/>

Ad Position 21
No active advertisement
ਅਜੀਤ ਡੈਸਕ 24-02-2026
ਜਲੰਧਰ, 23 ਫਰਵਰੀ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਲਕਸ਼ਮਣ ਦਾਸ ਕੁਸ਼ਵਾਹਾ ਪੁੱਤਰ ਰਾਮ ਚਰਨ ਵਾਸੀ ਪਿੰਡ ਦਿਲਾਨੀਆਂ, ਜ਼ਿਲ੍ਹਾ ਛਤਰਪੁਰ (ਮੱਧ ਪ੍ਰਦੇਸ਼), ਨੱਥੂ ਕੁਸ਼ਵਾਹਾ ਪੁੱਤਰ ਸਰਵਨ ਕੁਸ਼ਵਾਹਾ ਪਿੰਡ ਕਾਸ਼ੀਪੁਰਾ, ਜ਼ਿਲ੍ਹਾ ਛਤਰਪੁਰ (ਮੱਧ ਪ੍ਰਦੇਸ਼), ਜਗਨ ਨਾਥ ਪੁੱਤਰ ਤੁਲਸੀ ਵਾਸੀ ਜੈਤਾ (ਯੂ.ਪੀ.), ਘਨਸ਼ਾਮ ਪੁੱਤਰ ਪੂਰਨ ਲਾਲ ਵਾਸੀ ਪਰਵਾਰਾ, ਜ਼ਿਲ੍ਹਾ ਛਤਰਪੁਰ, (ਮੱਧ ਪ੍ਰਦੇਸ਼) ਅਤੇ ਸੁਰੇਸ਼ ਮਲਾਹ ਪੁੱਤਰ ਸੁਖਲ ਮਲਾਹ ਵਾਸੀ ਨਿਰਜਾ ਟੋਲਾ (ਬਿਹਾਰ) ਨੂੰ ਉਮਰ ਕੈਦ ਅਤੇ ਵੱਖ-ਵੱਖ ਧਾਰਾਵਾਂ ਹੇਠ 21-21 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 6-6 ਮਹੀਨੇ ਹੋਰ ਸਜ਼ਾ ਭੁਗਤਣੀ ਪਵੇਗੀ | ਇਸੇ ਕੇਸ 'ਚ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਦੋ ਵਿਅਕਤੀਆਂ ਲੰਬੂ ਗੋਤਮ ਪੁੱਤਰ ਰਾਮ ਨਰਾਇਣ ਵਾਸੀ ਪਿੰਡ ਜੈਤਾ (ਯੂ.ਪੀ.) ਅਤੇ ਨੰਦ ਰਾਮ ਪੁੱਤਰ ਪੂਰਨ ਲਾਲ ਵਾਸੀ ਪਰਵਾਹਾ, ਜ਼ਿਲ੍ਹਾ ਛਤਰਪੁਰ (ਮੱਧ ਪ੍ਰਦੇਸ਼) ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ | ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ 18 ਅਪ੍ਰੈਲ 2023 ਨੂੰ ਥਾਣਾ 6 ਵਿਖੇ ਸਿਆਮ ਕੁਮਾਰ ਪੁੱਤਰ ਗੁਲਾਬ ਚੰਦ ਵਾਸੀ ਬਿਹਾਰ ਹਾਲ ਵਾਸੀ ਟਰਾਂਸਪੋਰਟ ਨਗਰ, ਜਲੰਧਰ ਦੀ ਸ਼ਿਕਾਇਤ 'ਤੇ ਕਤਲ ਦੀਆਂ ਧਾਰਾਵਾਂ ਹੇਠ ਉਸ ਦੇ ਮਾਸੜ ਰਾਮੂ ਕੁਮਾਰ ਪੁੱਤਰ ਦਿਨੇਸ਼ ਲਾਲ ਸ਼ਾਹ ਵਾਸੀ ਮਿੱਠਾਪੁਰ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਕਿਹਾ ਕਿ ਉਹ 17 ਅਪ੍ਰੈਲ ਰਾਤ ਨੂੰ ਆਪਣੇ ਮਾਸੜ ਰਾਮੂ ਕੁਮਾਰ ਨਾਲ ਦੂਰ ਦੀ ਰਿਸ਼ਤੇਦਾਰੀ 'ਚ ਮਿੱਠਾਪੁਰ ਰੁਕੇ ਸੀ ਤੇ 18 ਅਪ੍ਰੈਲ 2023 ਨੂੰ ਸਵੇਰੇ ਉਹ ਆਪਣੇ ਮਾਸੜ ਰਾਮੂ ਕੁਮਾਰ ਨਾਲ ਟਰਾਂਸਪੋਰਟ ਨਗਰ ਨੂੰ ਜਾਣ ਲਈ ਪੈਦਲ ਹੀ ਆ ਰਹੇ ਸਨ ਕਿ ਜਦੋਂ ਇਨਕਮ ਟੈਕਸ ਕਾਲੋਨੀ ਪਹੁੰਚੇ ਤਾਂ ਇਕ ਔਰਤ ਨੇ ਮੇਰੇ ਮਾਸੜ ਰਾਮੂ ਕੁਮਾਰ ਨੂੰ ਕਿਹਾ ਕਿ ਤੂੰ ਮੈਨੂੰ ਟਿੱਪਣੀ ਕੀਤੀ ਹੈ, ਜਿਸ ਗੱਲ ਦੀ ਰੰਜਿਸ਼ ਨੂੰ ਲੈ ਕੇ ਉਸ ਨਾਲ ਖੜ੍ਹੇ ਵਿਅਕਤੀਆਂ ਨੇ ਰਾਮੂ ਕੁਮਾਰ ਅਤੇ ਮੇਰੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਬਾਅਦ 'ਚ ਰਾਮੂ ਕੁਮਾਰ ਨੂੰ ਡੰਡੇ ਅਤੇ ਲੋਹੇ ਦੇ ਸਰੀਏ ਨਾਲ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ. ਦੀ ਪ੍ਰੀਖਿਆ 'ਚ ਅਸਫ਼ਲ ਰਹਿਣ 'ਤੇ ਨੌਜਵਾਨ ਵਲੋਂ ਖ਼ੁਦਕੁਸ਼ੀ <br/> ਅਗਲੀ ਖ਼ਬਰ ਖਡੂਰ ਸਾਹਿਬ ਤੋਂ ਵਿਧਾਇਕ ਦੀ ਮੈਂਬਰਸ਼ਿਪ ਰੱਦ ਕਰਨ ਦਾ ਮਾਮਲਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਤੇ ਵਿਧਾਇਕ ਨੂੰ 30 ਮਾਰ...
Ad Position 24