24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਭਾਰਤ-ਪਾਕਿ ਆਵਾਮ ਦਾ ਆਪੋ ਆਪਣੇ ਦੇਸ਼ 'ਚ ਆਉਣਾ-ਜਾਣਾ ਜਾਰੀ <br/>

Ad Position 21
No active advertisement
ਅਜੀਤ ਡੈਸਕ 24-02-2026

ਅਟਾਰੀ ਸਰਹੱਦ (ਅੰਮਿ੍ਤਸਰ), 23 ਫ਼ਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਨਾਲ ਅੱਜ ਤੱਕ ਸਾਰੇ ਰਿਸ਼ਤੇ ਬੰਦ ਕੀਤੇ ਹੋਏ ਹਨ | ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਰਸਤੇ ਦੋਵੇਂ ਦੇਸ਼ਾਂ ਦੀ ਆਵਾਮ ਦਾ ਆਪੋ ਆਪਣੇ ਵਤਨ ਆਉਣ ਤੋਂ ਇਲਾਵਾ ਹੋਰ ਕਿਸੇ ਦੇਸ਼ ਦੇ ਨਾਗਰਿਕ ਨੂੰ ਇਸ ਰਸਤੇ 'ਤੇ ਸਫਰ ਕਰਨ ਲਈ ਮਨਾਈ ਕੀਤੀ ਗਈ ਹੈ | ਪਹਿਲਗਾਮ ਹਮਲੇ ਤੇ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਕ ਦੂਸਰੇ ਨਾਲ ਸੰਬੰਧ ਖਤਮ ਕਰਨ ਦੇ ਨਾਲ ਨਾਲ ਇਕ ਦੂਸਰੇ ਦੇਸ਼ ਵਿਚ ਆਪੋ ਆਪਣੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਭੈਣ-ਭਰਾਵਾਂ ਅਤੇ ਦੋਵੇਂ ਦੇਸ਼ਾਂ ਦਰਮਿਆਨ ਵਿਆਹੇ ਮਰਦ-ਔਰਤਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਸਨ | 23 ਅਪ੍ਰੈਲ 2025 ਤੋਂ ਬਾਅਦ ਹੁਣ ਅਟਾਰੀ ਵਾਹਗਾ ਸਰਹੱਦ ਰਸਤੇ ਲੋਕ ਲਗਾਤਾਰ ਆਪੋ ਆਪਣੇ ਵਤਨਾਂ ਨੂੰ ਅੱਜ ਵੀ ਪਰਤ ਰਹੇ ਹਨ | 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਪਾਕਿਸਤਾਨ ਤੋਂ 4429 ਭਾਰਤੀ ਨਾਗਰਿਕ ਆਏ ਤੇ 2240 ਦੇ ਕਰੀਬ ਪਾਕਿਸਤਾਨੀ ਨਾਗਰਿਕ ਭਾਰਤ ਤੋਂ ਆਪਣੇ ਵਤਨ ਪਰਤੇ ਹਨ | ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕਿ ਦੇਸ਼ਾਂ ਦਰਮਿਆਨ ਅਫਗਾਨਿਸਤਾਨ ਤੋਂ ਚੱਲਦਾ ਵਪਾਰ ਵੀ ਅੱਜ ਤੱਕ ਬੰਦ ਹੈ ਇਸ ਦੇ ਨਾਲ ਹੀ ਅਟਾਰੀ ਵਾਹਗਾ ਸਰਹੱਦ 'ਤੇ ਹੁੰਦੀ ਝੰਡੇ ਦੀ ਰਸਮ ਬੀ. ਐੱਸ. ਐੱਫ. ਤੇ ਪਾਕਿ ਰੇਂਜਰਾਂ ਵਲੋਂ ਆਪੋ ਆਪਣੇ ਦੇਸ਼ ਦੇ ਕੌਮਾਂਤਰੀ ਗੇਟ ਬੰਦ ਕਰਕੇ ਹੀ ਕੀਤੀ ਜਾ ਰਹੀ ਹੈ | ਸਿੱਖ ਸੰਗਤਾਂ ਲਈ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਦਰਸ਼ਨਾਂ ਲਈ ਖੋਲੇ ਗਏ ਡੇਰਾ ਬਾਬਾ ਨਾਨਕ ਕੋਰੀਡੋਰ ਰਸਤਾ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਬੰਦ ਹੋਣ ਕਰਕੇ ਅੱਜ ਵੀ ਭਾਰਤੀ ਸਿੱਖ ਸੰਗਤਾਂ ਇਹ ਰਸਤਾ ਖੁੱਲਵਾਉਣ ਲਈ ਸਵੇਰੇ ਸ਼ਾਮ ਅਰਦਾਸ ਬੇਨਤੀ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ ਗਿਆਨੀ ਰਘਬੀਰ ਸਿੰਘ ਵਲੋਂ ਲਗਾਏ ਇਲਜ਼ਾਮਾਂ ਸੰਬੰਧੀ 72 ਘੰਟਿਆਂ 'ਚ ਸਬੂਤ ਪੇਸ਼ ਕਰਨ ਦੀ ਮਿਆਦ ਖ... ਅਗਲੀ ਖ਼ਬਰ ਸੇਵਾ ਦੇਵੀ ਐਸ. ਡੀ. ਕਾਲਜ ਆਫ਼ ਐਜੂਕੇਸ਼ਨ 'ਚ ਸਪੋਰਟਸ ਮੀਟ ਕਰਵਾਈ <br/>
Ad Position 24