ਤਰਨ ਤਾਰਨ, 23 ਫਰਵਰੀ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਲ੍ਹੇ ਦੀ ਸਿਰਮੌਰ ਵਿੱਦਿਅਕ ਸੰਸਥਾ ਸੇਵਾ ਦੇਵੀ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਨਾਲ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਵੀ ਕਰਵਾ ਰਹੀ ਹੈ | ਬੱਚਿਆਂ ਦੇ ਸਰੀਰਕ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਸੇਵਾ ਦੇਵੀ ਕਾਲਜ ਵਿਚ ਸਪੋਰਟਸ ਮੀਟ ਕਰਵਾਈ ਗਈ | ਸਪੋਰਟਸ ਮੀਟ ਦੀ ਸ਼ੁਰੂਆਤ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਕੁਮਾਰ ਖੰਨਾ, ਚੇਅਰਮੈਨ ਅਨਿਲ ਕੁਮਾਰ ਕਪੂਰ ਤੇ ਪਿੰ੍ਰ. ਨੀਤੂ ਮੱਕੜ ਦੁਆਰਾ ਸਹੁੰ ਚੁੱਕ ਕੇ ਤੇ ਮਸ਼ਾਲ ਜਗਾ ਕੇ ਕੀਤੀ ਗਈ | ਸਪੋਰਟਸ ਮੀਟ 'ਚ ਵੱਖ ਵੱਖ ਗਤੀਵਿਧੀਆਂ ਜਿਨ੍ਹਾਂ 'ਚ 100 ਮੀਟਰ ਰੇਸ, 400 ਮੀਟਰ ਰੇਸ, ਥੀਰ ਲੈਗ ਰੇਸ, ਸੈਕ ਰੇ, ਸਪੂਨ ਰੇਸ, ਬੈਕ ਰੇਸ ਅਤੇ ਰੱਸਾਕਸ਼ੀ ਆਦਿ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਜੇਤੂ ਵਿਦਿਆਰਥੀਆਂ ਨੂੰ ਵਿਨੋਦ ਕੁਮਾਰ ਖੰਨਾ ਤੇ ਪਿ੍ੰਸੀਪਲ ਡਾ. ਨੀਤੂ ਮੱਕੜ ਦੁਆਰਾ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ | ਸਾਨੂੰ ਆਪਣੇ ਮਾਨਸਿਕ ਤੇ ਬੌਧਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ | ਇਸ ਮੌਕੇ ਕਾਲਜ ਦਾ ਸਟਾਫ ਮੈਡਮ ਨੀਲਮ ਮਦਾਨ, ਮੈਡਮ ਰਜਨੀ ਜੋਸ਼ਨ, ਮੈਡਮ ਸਵੀਤਾ ਚੌਹਾਨ, ਮੈਡਮ ਗੀਤਾ ਸੈਣੀ, ਮੈਡਮ ਜਸਪ੍ਰੀਤ ਕੌਰ, ਮੈਡਮ ਨੈਨਸੀ, ਮੈਡਮ ਸੋਨੀਆਪ੍ਰੀਤ ਕੌਰ, ਮੈਡਮ ਪਿ੍ੰਯਕਾ ਸ਼ਰਮਾ, ਪ੍ਰਮਿੰਦਰ ਸਿੰਘ, ਰਾਹੁਲ ਖੰਨਾ, ਗੌਰਵ ਕਪੂਰ, ਹਰਬੰਸ ਸਿੰਘ ਆਦਿ ਹਾਜ਼ਰ ਸਨ |