ਭਿੱਖੀਵਿੰਡ, 23 ਫਰਵਰੀ (ਬੌਬੀ)-ਸਰਕਾਰੀ ਪੋਲੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਪਿ੍ੰਸੀਪਲ ਰਜੇਸ਼ ਕੁਮਾਰ ਧੁੰਨਾ ਦੀ ਦੇਖਰੇਖ ਹੇਠ ਸਥਾਨਕ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਏ.ਆਈ. ਬੇਸਡ ਸੀ.ਪੀ.ਐਸ. ਲੈਬ ਦਾ ਉਦਘਾਟਨ ਕੀਤਾ ਗਿਆ | ਇਹ ਲੈਬ ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਧੁੰਨ ਨੇ ਵਿਦਿਆਰਥੀਆਂ ਅਤੇ ਇਲਾਕੇ ਦੇ ਕਿਸਾਨਾਂ ਨੂੰ ਇਸ ਲੈਬ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਇਹ ਲੈਬ ਇਲਾਕੇ ਦੇ ਕਿਸਾਨਾਂ ਲਈ ਲਾਹੇਵੰਦ ਹੋਵੇਗੀ | ਇਸ ਮੌਕੇ ਜਤਿੰਦਰਪਾਲ ਸਿੰਘ ਢਿੱਲੋਂ ਤਹਿਸੀਲਦਾਰ ਭਿੱਖੀਵਿੰਡ ਅਤੇ ਇਲਾਕੇ ਦੇ ਵੱਖ-ਵੱਖ ਸਰਪੰਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਈ.ਆਈ.ਟੀ. ਰੋਪੜ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਪੁਲਕਿਤ ਕੁਮਾਰ ਅਤੇ ਆਸੂਤੋਸ਼ ਨੇ ਇਸ ਲੈਬ ਬਾਰੇ ਪੂਰੀ ਜਾਣਕਾਰੀ ਦਿੱਤੀ | ਸਰਕਾਰੀ ਪੋਲੀਟੈਕਨਿਕ ਕਾਲਜ ਅੰਮਿ੍ਤਸਰ ਅਤੇ ਬਟਾਲਾ ਦੇ ਸਾਂਝੇ ਪਿ੍ੰਸੀਪਲ ਦਵਿੰਦਰ ਸਿੰਘ ਭੱਟੀ ਅਤੇ ਉਨ੍ਹਾਂ ਦੇ ਨਾਲ ਪੋਲੀਟੈਕਨਿਕ ਬਟਾਲਾ ਤੋਂ ਜਸਬੀਰ ਸਿੰਘ ਅਤੇ ਪੋਲੀਟੈਕਨਿਕ ਅੰਮਿ੍ਤਸਰ ਤੋਂ ਸੰਦੀਪ ਕੌਰ ਨੇ ਵੀ ਇਸ ਉਦਘਾਟਨੀ ਸਮਾਰੋਹ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਪਿ੍ੰਸੀਪਲ ਰਾਜੇਸ਼ ਕੁਮਾਰ ਧੁੰਨਾ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ.ਕ.ਬ. ਭਿੱਖੀਵਿੰਡ ਏ.ਆਈ. ਲੈਬ ਸਥਾਪਿਤ ਕਰਨ ਵਾਲਾ ਪੰਜਾਬ ਦਾ ਪਹਿਲਾ ਪੋਲੀਟੈਕਨਿਕ ਕਾਲਜ ਬਣਿਆ ਹੈ | ਉਨ੍ਹਾਂ ਨੇ ਆਸ ਜਤਾਈ ਕਿ ਇਸ ਕਾਲਜ ਦੇ ਵਿਦਿਆਰਥੀ ਅਤੇ ਇਲਾਕੇ ਦੇ ਕਿਸਾਨ ਇਸ ਲੈਬ ਦਾ ਪੂਰੀ ਤਰ੍ਹਾਂ ਲਾਭ ਲੈਣਗੇ | ਉਨ੍ਹਾਂ ਨੇ ਵਿਧਾਇਕ ਅਤੇ ਆਏ ਹੋਏ ਹੋਰਨਾਂ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ | ਸਮਾਗਮ ਦਾ ਸੰਚਾਲਣ ਹਰਪ੍ਰੀਤ ਕੌਰ, ਵਿਭਾਗੀ ਇੰਚਾਰਜ਼ ਕੰਪਿਊਟਰ ਸਾਇੰਸ, ਸੰਨੀ ਧੰਵਨ, ਕੰਪਿਊਟਰ ਲੈਕ., ਦਿਲਪਾਲ ਸਿੰਘ, ਲੈਕ. ਈ.ਸੀ.ਈ. ਅਤੇ ਸਤਨਾਮ ਸਿੰਘ, ਲੈਕ. ਮਸ਼ੀਨੀ ਵਲੋਂ ਕੀਤਾ ਗਿਆ | ਇਸ ਮੌਕੇ ਇਸ ਸੰਸਥਾ ਦੇ ਰਮਨ ਕੁਮਾਰ ਮੁੱਖੀ ਵਿਭਾਗ ਬਿਜਲੀ, ਸ਼ਰਨਜੋਤ ਸਿੰਘ ਮੁਖੀ ਵਿਭਾਗ ਈ.ਸੀ.ਈ., ਰਾਜਵੰਤ ਕੌਰ ਮੁੱਖੀ ਵਿਭਾਗ ਅਪਲਾਈਡ ਸਾਇੰਸ, ਸੁੱਖਦੀਪ ਸਿੰਘ ਸੀ. ਲੈਕ. ਬਿਜਲੀ, ਵਿਜੈ ਕੁਮਾਰ ਸੀ. ਲੈਕ. ਮਸ਼ੀਨੀ, ਹਰਮਨਪ੍ਰੀਤ ਸਿੰਘ ਸੀ. ਲੈਕ. ਮਸ਼ੀਨੀ, ਸੰਨੀ ਮਹਿਤਾ ਸੀ. ਲੈਕ. ਈ.ਸੀ.ਈ., ਨਵੀਨ ਕੁਮਾਰ ਲੈਕ., ਗੁਰਜਿੰਦਰ ਸਿੰਘ ਲੈਕ. ਅਤੇ ਪਰਮਜੀਤ ਸਿੰਘ ਦਫਤਰ ਸੁਪਰਡੈਂਟ ਅਤੇ ਦਫਤਰੀ ਸਟਾਫ਼ ਆਦਿ ਸ਼ਾਮਿਲ ਸਨ |