06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਚੰਡੀਗੜ੍ਹ ਦੇ ਫਰੇਗਰੈਂਸ ਪਾਰਕ 'ਚ ਲੜਕੀ ਦੀ ਚਾਕੂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 24-02-2026

ਚੰਡੀਗੜ੍ਹ, 23 ਫ਼ਰਵਰੀ (ਕਪਿਲ ਵਧਵਾ)–ਚੰਡੀਗੜ੍ਹ ਦੇ ਸੈਕਟਰ-36 'ਚ ਐਤਵਾਰ ਦੇਰ ਰਾਤ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ, ਜਿਥੇ 23 ਸਾਲਾ ਲੜਕੀ ਦਾ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕਾ ਦੀ ਪਹਿਚਾਣ ਸੁਹਾਨੀ ਵਜੋਂ ਹੋਈ, ਜੋ ਸੈਕਟਰ-35 'ਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ | ਥਾਣਾ ਸੈਕਟਰ 36 ਦੀ ਪੁਲਿਸ ਨੇ ਕਤਲ ਦੇ ਦੋਸ਼ ਹੇਠ ਵਿਨਯ ਨਾਂਅ ਦੇ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ | ਘਟਨਾ ਐੱਮ. ਸੀ. ਐੱਮ. ਕਾਲਜ ਨੇੜੇ ਸਥਿਤ ਫਰੈਗਰੈਂਸ ਪਾਰਕ 'ਚ ਵਾਪਰੀ | ਸੁਹਾਨੀ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਪਰਿਵਾਰ ਨਾਲ ਸੰਬੰਧਿਤ ਸੀ | ਸੁਹਾਨੀ ਬੀ. ਏ. ਤੀਜੇ ਸਾਲ ਦੀ ਤਿਆਰੀ ਕਰ ਰਹੀ ਸੀ ਤੇ ਨਾਲ ਇਕ ਨਿੱਜੀ ਕੰਪਨੀ 'ਚ ਨੌਕਰੀ ਵੀ ਕਰਦੀ ਸੀ | ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦੇ ਵਿਆਹ ਦੀ ਗੱਲ ਰਾਹੁਲ ਨਾਂਅ ਦੇ ਨੌਜਵਾਨ ਨਾਲ ਚੱਲ ਰਹੀ ਸੀ, ਜੋ ਉਸ ਰਾਤ ਉਨ੍ਹਾਂ ਦੇ ਘਰ ਖਾਣਾ ਖਾਣ ਲਈ ਆਉਣ ਵਾਲਾ ਸੀ | ਪੁਲਿਸ ਜਾਂਚ ਅਨੁਸਾਰ ਮੁਲਜ਼ਮ ਵਿਨਯ ਮੂਲ ਤੌਰ 'ਤੇ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਬੁੜੈਲ ਇਲਾਕੇ 'ਚ ਰਹਿੰਦਾ ਸੀ | ਦੱਸਿਆ ਜਾ ਰਿਹਾ ਹੈ ਕਿ ਵਿਨਯ ਸੁਹਾਨੀ ਨਾਲ ਇਕਤਰਫ਼ਾ ਪ੍ਰੇਮ ਕਰਦਾ ਸੀ, ਜਦਕਿ ਕੁੜੀ ਉਸ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੀ ਸੀ | ਵਿਆਹ ਦੀ ਗੱਲ ਪਤਾ ਲੱਗਣ 'ਤੇ ਉਸ ਨੇ ਕਿਸੇ ਬਹਾਨੇ ਸੁਹਾਨੀ ਨੂੰ ਸੈਕਟਰ-36 ਦੇ ਪਾਰਕ 'ਚ ਮਿਲਣ ਲਈ ਬੁਲਾਇਆ | ਐਤਵਾਰ ਰਾਤ ਸੁਹਾਨੀ ਘਰੋਂ ਰਾਹੁਲ ਲਈ ਚਾਕਲੇਟ ਲਿਆਉਣ ਦਾ ਕਹਿ ਕੇ ਨਿਕਲੀ | ਉਹ ਪਾਰਕ ਪਹੁੰਚੀ ਤਾਂ ਦੋਹਾਂ ਵਿਚਕਾਰ ਕਿਸੇ ਗੱਲੋਂ ਤਕਰਾਰ ਹੋ ਗਈ | ਗੁੱਸੇ 'ਚ ਆ ਕੇ ਵਿਨਯ ਨੇ ਉਸ ਦੇ ਗਲੇ 'ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫਰਾਰ ਹੋ ਗਿਆ | ਜਦੋਂ ਕਾਫ਼ੀ ਦੇਰ ਤੱਕ ਸੁਹਾਨੀ ਘਰ ਵਾਪਸ ਨਾ ਆਈ ਤਾਂ ਉਸ ਦੀ ਮਾਂ ਨੇ ਫ਼ੋਨ ਕੀਤਾ | ਫ਼ੋਨ 'ਤੇ ਉਸ ਨੇ ਘਟਨਾ ਬਾਰੇ ਦੱਸਿਆ | ਪਰਿਵਾਰਕ ਮੈਂਬਰਾਂ ਨੇ ਗੰਭੀਰ ਰੂਪ 'ਚ ਸੁਹਾਨੀ ਨੂੰ ਸਰਕਾਰੀ ਹਸਪਤਾਲ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਮੁਲਜ਼ਮ ਵਿਨਯ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕੁਝ ਘੰਟਿਆਂ 'ਚ ਥਾਣਾ ਸੈਕਟਰ-36 ਦੇ ਐੱਸ.ਐੱਚ.ਓ ਜੇ. ਪੀ. (ਜੈ ਪ੍ਰਕਾਸ਼) ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਤੇ ਵਾਰਦਾਤ 'ਚ ਵਰਤਿਆ ਗਿਆ ਸ਼ੇਫ਼ ਨਾਈਫ ਵੀ ਬਰਾਮਦ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਕਾਰਜਕਾਲ 'ਚ ਵਾਧਾ ਅਗਲੀ ਖ਼ਬਰ 2018 ਤੋਂ ਪਹਿਲਾਂ ਦੇ ਜ਼ਮੀਨ ਪ੍ਰਾਪਤੀ ਦੇ ਮਾਮਲਿਆਂ ਨੂੰ ਵਿਆਜ ਸਮੇਤ ਮੁਆਵਜ਼ੇ ਲਈ ਮੁੜ ਨਹੀਂ ਖੋਲਿ੍ਹਆ ਜਾ ਸਕਦਾ-ਸੁਪਰੀ...
Ad Position 24