ਪਠਾਨਕੋਟ, 24 ਫਰਵਰੀ (ਵਿਨੋਦ)-ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਮੰਗਲਵਾਰ ਸ਼ਾਮ ਨੂੰ ਪਠਾਨਕੋਟ ਪਹੁੰਚੇ, ਉਹ ਪਠਾਨਕੋਟ ਵਿਚ 24 ਫਰਵਰੀ ਅਤੇ 25 ਫਰਵਰੀ ਨੂੰ ਆਰ.ਐਸ.ਐਸ. ਦੇ ਵਰਕਰਾਂ ਅਤੇ ਸਾਬਕਾ ਸੈਨਿਕਾਂ ਨਾਲ ਮੀਟਿੰਗਾਂ ਕਰਨਗੇ | ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਦਾ ਦੋ ਦਿਨਾਂ ਪਠਾਨਕੋਟ ਦੌਰਾ ਕਾਫ਼ੀ ਮਹੱਤਵਪੂਰਨ ਰਹੇਗਾ, ਜਿਸ ਦੇ ਚਲਦਿਆਂ ਪੰਜਾਬ ਦੇ ਆਰ.ਐਸ.ਐਸ. ਦੇ ਕਈ ਆਗੂ ਵੀ ਇਸ ਵਿਚ ਸ਼ਾਮਿਲ ਹੋਣਗੇ | ਰਾਜਨੀਤੀ ਘਟਨਾਕ੍ਰਮ ਦੇ ਚੱਲਦੇ ਵੀ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ |
ਪਠਾਨਕੋਟ ਪਹੁੰਚੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ
ਅਜੀਤ ਡੈਸਕ
25-02-2026