08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਨਿਯਮਾਂ ਦੇ ਬਾਵਜੂਦ ਵੀ ਪੰਜਾਬ 'ਚ ਸਾਰੇ ਜ਼ਿਲ੍ਹੇ ਮਜ਼ਦੂਰਾਂ ਲਈ ਅਸਥਾਈ ਰਿਹਾਇਸ਼ ਤੋਂ ਸੱਖਣੇ <br/>

Ad Position 21
No active advertisement
ਅਜੀਤ ਡੈਸਕ 25-02-2026

ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 24 ਫਰਵਰੀ-ਕੇਂਦਰ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਬਾਵਜੂਦ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਮਜ਼ਦੂਰ ਭਲਾਈ ਬੋਰਡ ਵਲੋਂ ਨਿਰਮਾਣ ਮਜ਼ਦੂਰਾਂ ਲਈ ਅਸਥਾਈ ਰਿਹਾਇਸ਼ ਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ | ਹਾਊਸਿੰਗ ਸੰਬੰਧੀ ਭਲਾਈ ਯੋਜਨਾ ਅਧੀਨ ਸਪਸ਼ਟ ਕੀਤਾ ਗਿਆ ਹੈ ਕਿ ਐਕਟ ਦੀ ਧਾਰਾ 60 ਤਹਿਤ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ (2018) ਦੀ ਪਾਲਣਾ ਕਰਦਿਆਂ ਬੋਰਡ ਵਲੋਂ ਰਜਿਸਟਰਡ ਨਿਰਮਾਣ ਮਜ਼ਦੂਰਾਂ ਲਈ ਅਸਥਾਈ ਤੌਰ 'ਤੇ ਟ੍ਰਾਂਜ਼ਿਟ ਅਕਾਮੋਡੇਸ਼ਨ, ਹੋਸਟਲ, ਲੇਬਰ ਸ਼ੈੱਡ ਅਤੇ ਨਾਈਟ ਸ਼ੈਲਟਰ ਆਦਿ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ | ਇਹ ਅਸਥਾਈ ਹੋਸਟਲ ਮੁੱਖ ਤੌਰ 'ਤੇ ਜਦੋਂ ਕੋਈ ਮਜ਼ਦੂਰ ਕਿਸੇ ਦਿਹਾਤੀ ਖੇਤਰ ਤੋਂ ਰਾਜ ਦੇ ਅੰਦਰੋਂ ਜਾਂ ਕਿਸੇ ਬਾਹਰਲੇ ਰਾਜ ਤੋਂ ਸ਼ਹਿਰ 'ਚ ਮਜ਼ਦੂਰੀ ਕਰਨ ਆਉਂਦਾ ਹੈ ਤਾਂ ਸ਼ੁਰੂਆਤੀ ਸਮੇਂ 'ਚ ਉਸ ਨੂੰ ਸਹਾਰੇ ਦੇ ਤੌਰ 'ਤੇ ਮਜ਼ਦੂਰੀ ਅਤੇ ਰਿਹਾਇਸ਼ ਲੱਭਣ ਤੱਕ ਇਕ ਤੈਅ ਸਮੇਂ ਤੱਕ ਅਸਥਾਈ ਰਿਹਾਇਸ਼ ਮਜ਼ਦੂਰ ਭਲਾਈ ਬੋਰਡ ਨੇ ਮੁਹੱਈਆ ਕਰਵਾਉਣੀ ਹੁੰਦੀ ਹੈ | ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ 'ਚ ਨਿਰਮਾਣ ਮਜ਼ਦੂਰਾਂ ਦੀ ਭਲਾਈ ਲਈ ਇਕੱਠੇ ਕੀਤੇ ਗਏ ਸੈੱਸ ਫ਼ੰਡ ਦੀ ਸਹੀ ਵਰਤੋਂ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਜੋ ਮਜ਼ਦੂਰਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ | ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ 'ਚ ਨਾ ਤਾਂ ਪ੍ਰਵਾਸੀ ਮਜ਼ਦੂਰਾਂ ਅਤੇ ਨਾ ਹੀ ਸਥਾਨਕ ਰਜਿਸਟਰਡ ਮਜ਼ਦੂਰਾਂ ਲਈ ਕਿਸੇ ਤਰ੍ਹਾਂ ਦੇ ਅਸਥਾਈ ਹੋਸਟਲ ਨਹੀਂ ਬਣਾਏ ਗਏ ਹਨ | ਇਸ ਕਾਰਨ ਰਾਜ ਦੇ ਵੱਖ-ਵੱਖ ਸ਼ਹਿਰਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਨਿਰਮਾਣ ਮਜ਼ਦੂਰ ਖੁੱਲ੍ਹੇ ਅਸਮਾਨ ਹੇਠਾਂ ਜਾਂ ਅਸਥਾਈ ਝੁੱਗੀਆਂ 'ਚ ਰਹਿਣ ਲਈ ਮਜਬੂਰ ਹਨ | ਗਰਮੀ, ਸਰਦੀ ਤੇ ਬਰਸਾਤ ਦੇ ਮੌਸਮ 'ਚ ਇਹ ਮਜ਼ਦੂਰ ਬਿਨਾਂ ਬੁਨਿਆਦੀ ਸਹੂਲਤਾਂ ਦੇ ਆਪਣਾ ਜੀਵਨ ਬਿਤਾਉਂਦੇ ਹਨ | ਪ੍ਰਵਾਸੀ ਮਜ਼ਦੂਰ ਭਰਭਾਸ਼ ਦਾ ਕਹਿਣਾ ਹੈ ਕਿ ਜਦੋਂ ਬੋਰਡ ਕੋਲ ਕਰੋੜਾਂ ਰੁਪਏ ਦਾ ਫ਼ੰਡ ਮੌਜੂਦ ਹੈ ਤਾਂ ਫਿਰ ਰਿਹਾਇਸ਼ੀ ਸਹੂਲਤਾਂ ਦੇ ਨਾਂਅ 'ਤੇ ਅਮਲੀ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ | ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਦੇ ਹੱਕਾਂ ਲਈ ਲੜਾਈ ਲੜ ਰਹੇ ਕਾਰਕੁਨ ਵਿਜੇ ਵਾਲੀਆ ਦਾ ਕਹਿਣਾ ਹੈ ਕਿ ਸਰਕਾਰ ਅਤੇ ਸੰਬੰਧਿਤ ਬੋਰਡ ਤੁਰੰਤ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਹਰ ਜ਼ਿਲ੍ਹੇ 'ਚ ਆਰਜ਼ੀ ਹੋਸਟਲ, ਨਾਈਟ ਸ਼ੈਲਟਰ ਅਤੇ ਲੇਬਰ ਸ਼ੈੱਡ ਬਣਾਉਣ ਦੀ ਕਾਰਵਾਈ ਸ਼ੁਰੂ ਕਰੇ ਤਾਂ ਜੋ ਮਜ਼ਦੂਰਾਂ ਨੂੰ ਸੁਰੱਖਿਅਤ ਅਤੇ ਇੱਜਤਮੰਦ ਰਹਿਣ ਲਈ ਥਾਂ ਮਿਲ ਸਕੇ | ਇਸ ਸੰਬੰਧੀ ਫ਼ੋਨ 'ਤੇ ਗੱਲ ਕਰਦਿਆਂ ਲੇਬਰ ਕਮਿਸ਼ਨਰ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਅਜੇ ਤੱਕ ਪੰਜਾਬ 'ਚ ਮਜ਼ਦੂਰਾਂ ਲਈ ਅਸਥਾਈ ਹੋਸਟਲ ਕਿਤੇ ਨਹੀਂ ਬਣਾਇਆ ਗਿਆ | ਇਸ ਉਪਰੰਤ ਉਨ੍ਹਾਂ ਨੇ ਫ਼ੋਨ ਕੱਟ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਆਈ. ਦੇ 2 ਕਾਰਕੁਨ ਜਲੰਧਰ ਤੋਂ ਗਿ੍ਫ਼ਤਾਰ-ਪਿਸਤੌਲ ਬਰਾਮਦ <br/> ਅਗਲੀ ਖ਼ਬਰ 15 ਸਾਲਾਂ ਤੋਂ ਲੰਬਿਤ ਅਸ਼ਟਾਮ ਡਿਊਟੀ ਵਿਵਾਦ 'ਤੇ ਹਾਈ ਕੋਰਟ ਸਖ਼ਤ <br/>
Ad Position 24