08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਲੈਂਟਰ ਡਿਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ, ਕਈ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 25-02-2026

ਪਟਿਆਲਾ, 24 ਫਰਵਰੀ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਪਟਿਆਲਾ ਦੇ ਪਿੰਡ ਲੰਗ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਮਕਾਨ ਦਾ ਲੈਂਟਰ ਡਿਗ ਜਾਣ ਕਾਰਨ ਦੋ ਨੌਜਵਾਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਵਿਅਕਤੀ ਜ਼ਖ਼ਮੀ ਹੋ ਗਏ | ਇਸ ਦੁਖਦਾਈ ਹਾਦਸੇ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਜਾਣਕਾਰੀ ਅਨੁਸਾਰ ਪਿੰਡ ਵਾਸੀ ਬਲਦੇਵ ਸਿੰਘ ਆਪਣਾ ਮਕਾਨ ਬਣਾ ਰਹੇ ਸਨ ਅਤੇ ਛੱਤ ਪਾਉਣ ਦਾ ਕੰਮ ਚੱਲ ਰਿਹਾ ਸੀ | ਕੰਮ ਦੌਰਾਨ ਅਚਾਨਕ ਲੈਂਟਰ ਨੂੰ ਸਹਾਰਾ ਦੇ ਰਹੇ ਸਹਾਰੇ ਟੁੱਟ ਗਏ, ਜਿਸ ਨਾਲ ਪੂਰੀ ਛੱਤ ਢਹਿ ਗਈ | ਹਾਦਸੇ ਸਮੇਂ ਉਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਕੁਝ ਵਿਅਕਤੀ ਹੇਠਾਂ ਵੀ ਮੌਜੂਦ ਸਨ | ਲੈਂਟਰ ਡਿੱਗਣ ਨਾਲ ਦੋ ਨੌਜਵਾਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ | ਘਟਨਾ ਉਪਰੰਤ ਪਿੰਡ ਵਾਸੀ ਤੁਰੰਤ ਮੌਕੇ 'ਤੇ ਇਕੱਠੇ ਹੋਏ ਅਤੇ ਆਪਣੇ ਪੱਧਰ 'ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ | ਮਸ਼ੀਨਾਂ ਅਤੇ ਹੱਥੀਂ ਮਲਬਾ ਹਟਾ ਕੇ ਦੱਬੇ ਹੋਏ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਪਰ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ | ਹਾਦਸੇ ਵਿਚ ਤਿੰਨ ਤੋਂ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਇਸ ਹਾਦਸੇ ਦੌਰਾਨ ਮਕਾਨ ਮਾਲਕ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਗਦੀਸ਼ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਹ ਜ਼ੇਰੇ ਇਲਾਜ ਹਨ |

Ad Position 22
No active advertisement
ਪਿਛਲੀ ਖ਼ਬਰ ਟਾਵਰ ਮੋਰਚਾ ਸਮਾਣਾ ਦੀ ਸੰਗਤ ਤੇ ਕਿਸਾਨ ਜਥੇਬੰਦੀਆਂ ਨੇ ਲਗਾਇਆ ਜਾਮ <br/> ਅਗਲੀ ਖ਼ਬਰ ਬੀ.ਕੇ.ਆਈ. ਦੇ 2 ਕਾਰਕੁਨ ਜਲੰਧਰ ਤੋਂ ਗਿ੍ਫ਼ਤਾਰ-ਪਿਸਤੌਲ ਬਰਾਮਦ <br/>
Ad Position 24