08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੰਗਣਾ ਰਣੌਤ ਵਿਰੁੱਧ ਦਰਜ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 10 ਮਾਰਚ ਨੂੰ <br/>

Ad Position 21
No active advertisement
ਅਜੀਤ ਡੈਸਕ 25-02-2026

ਬਠਿੰਡਾ, 24 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਕਿਸਾਨ ਔਰਤਾਂ ਖ਼ਿਲਾਫ਼ ਵਿਵਾਦਿਤ ਟਿੱਪਣੀ ਕਰਨ ਸੰਬੰਧੀ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੇ ਮਾਮਲੇ ਦੀ ਅੱਜ ਬਠਿੰਡਾ ਅਦਾਲਤ ਵਿਚ ਸੁਣਵਾਈ ਸੀ ਪਰ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਸੁਣਵਾਈ ਨਹੀਂ ਹੋ ਸਕੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਰੱਖੀ ਗਈ ਹੈ | ਕੰਗਣਾ ਵਿਰੁੱਧ ਕੇਸ ਦਰਜ ਕਰਵਾਉਣ ਵਾਲੀ ਮਾਤਾ ਮਹਿੰਦਰ ਕੌਰ ਵਾਸੀ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਉਕਤ ਮਾਮਲੇ 'ਚ ਬੇਸ਼ੱਕ ਕੰਗਣਾ ਨੂੰ ਨਿੱਜੀ ਪੇਸ਼ੀ ਤੋਂ ਪਹਿਲਾਂ ਹੀ ਛੋਟ ਮਿਲੀ ਹੋਈ ਹੈ ਪਰ ਅੱਜ ਵਕੀਲਾਂ ਦੀ ਹੜਤਾਲ ਕਾਰਨ ਉੱਕਤ ਮਾਮਲੇ ਦੀ ਰੱਖੀ ਸੁਣਵਾਈ ਨਹੀਂ ਹੋ ਸਕੀ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਅਗਲੀ 10 ਮਾਰਚ ਦੀ ਪੇਸ਼ੀ ਮੌਕੇ ਕੰਗਣਾ ਦਾ ਪਾਸਪੋਰਟ ਜ਼ਬਤ ਕਰਨ ਸੰਬੰਧੀ ਦਾਖਲ ਅਰਜ਼ੀ 'ਤੇ ਸੁਣਵਾਈ ਹੋਵੇਗੀ ਅਤੇ ਉਨ੍ਹਾਂ ਵਿਰੁੱਧ ਸਾਡੇ ਵਲੋਂ ਭੁਗਤਾਏ ਜਾਣ ਵਾਲੇ ਦੋ ਗਵਾਹਾਂ ਸੁਰਜੀਤ ਸਿੰਘ ਫੂਲ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਜਸਵੀਰ ਸਿੰਘ ਬਹਾਦਰਗੜ੍ਹ ਜੰਡੀਆਂ ਦੇ ਆਹਮੋ-ਸਾਹਮਣੇ ਸਵਾਲ-ਜਵਾਬ ਦਰਜ ਕਰਵਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਕੁਝ ਵਿਦੇਸ਼ੀ ਤਾਕਤਾਂ ਡਰੋਨਾਂ ਰਾਹੀਂ ਪੰਜਾਬ 'ਚ ਨਸ਼ਾ ਤੇ ਹਥਿਆਰ ਭੇਜਣ 'ਚ ਪਾਕਿਸਤਾਨ ਦੀ ਕਰ ਰਹੀਆਂ ਹਨ ਮਦਦ-ਰਾਜਪਾਲ... ਅਗਲੀ ਖ਼ਬਰ ਸਿੱਖ ਪੰਥ ਨੂੰ ਆਪਣੇ ਨਿੱਜੀ ਰੋਸੇ ਛੱਡ ਕੇ ਇਕੱਠੇ ਹੋਣ ਦੀ ਲੋੜ-ਗਿਆਨੀ ਹਰਪ੍ਰੀਤ ਸਿੰਘ <br/>
Ad Position 24