08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਿੱਖ ਪੰਥ ਨੂੰ ਆਪਣੇ ਨਿੱਜੀ ਰੋਸੇ ਛੱਡ ਕੇ ਇਕੱਠੇ ਹੋਣ ਦੀ ਲੋੜ-ਗਿਆਨੀ ਹਰਪ੍ਰੀਤ ਸਿੰਘ <br/>

Ad Position 21
No active advertisement
ਅਜੀਤ ਡੈਸਕ 25-02-2026

ਮੋਰਿੰਡਾ, 24 ਫਰਵਰੀ (ਪਿ੍ਤਪਾਲ ਸਿੰਘ, ਤਰਲੋਚਨ ਸਿੰਘ ਕੰਗ)-ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹੋਲੇ ਮਹੱਲੇ 'ਤੇ ਕਰਵਾਈ ਜਾ ਰਹੀ ਪੰਥਕ ਰੈਲੀ ਨੂੰ ਮੁੱਖ ਰੱਖਦਿਆਂ ਅੱਜ ਇਤਿਹਾਸਕ ਪਿੰਡ ਦੁੱਮਣਾ ਵਿਖੇ ਭਰਵੀਂ ਇਕੱਤਰਤਾ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੁੱਮਣਾ ਨੇ ਕੀਤੀ | ਇਸ ਰੈਲੀ ਨੂੰ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ, ਜ਼ਿਲ੍ਹਾ ਰੂਪਨਗਰ ਦੇ ਜਥੇਦਾਰ ਗੁਰਮੀਤ ਸਿੰਘ ਮਕੜੌਨਾ, ਜਥੇਦਾਰ ਪ੍ਰੀਤਮ ਸਿੰਘ ਸਲੋਮਾਜਰਾ, ਜਥੇਦਾਰ ਹਰਬੰਸ ਸਿੰਘ ਕੰਧੋਲਾ ਸਾਬਕਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਆਪਣੇ ਨਿੱਜੀ ਰੋਸੇ ਗਿਲੇ ਛੱਡ ਕੇ ਇਕੱਠੇ ਹੋਣ ਦੀ ਲੋੜ ਹੈ | ਉਨ੍ਹਾਂ ਆਖਿਆ ਕਿ ਦੇਸ਼ ਲਈ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਿੱਖਾਂ ਨੇ ਭਾਰੀ ਕੁਰਬਾਨੀਆਂ ਕੀਤੀਆਂ ਪਰ ਸਾਡੇ ਨਾਲ ਸਰਕਾਰਾਂ ਨੇ ਹਮੇਸ਼ਾ ਵਿਤਕਰਾ ਕੀਤਾ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਥੇ ਸਾਰੇ ਪੰਜਾਬ ਦੀ ਫ਼ਿਕਰ ਕਰਨ ਲਈ ਇਕੱਠੇ ਹੋਏ ਹਾਂ, ਕਿਉਂਕਿ ਪੰਜਾਬ ਨੂੰ ਇਸ ਵੇਲੇ ਹਰ ਪਾਸਿਉਂ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੋ ਪੰਜਾਬ ਦੀ ਤਕਦੀਰ ਬਦਲਣ ਦੀ ਗੱਲ ਕਰ ਰਹੇ ਹਨ ਪਰ ਜੋ ਕੰਢੇ ਪੰਜਾਬੀਆਂ ਨੂੰ ਅੱਜ ਚੁਭ ਰਹੇ ਹਨ, ਉਹ ਇਨ੍ਹਾਂ ਦੇ ਦਸ ਸਾਲ ਦੇ ਰਾਜ ਵਿਚ ਹੀ ਪੈਦਾ ਹੋਏ ਸਨ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਕ ਬਰਾਬਰ ਦੀ ਸੰਵਿਧਾਨਿਕ ਸੰਸਥਾ ਹੈ, ਜਿਸ ਉਪਰ ਇਨ੍ਹਾਂ ਦਾ ਪੂਰਾ ਕੰਟਰੋਲ ਹੈ, ਉਸ ਦਾ ਹਾਲ ਇੰਨਾ ਮਾੜਾ ਕਰ ਦਿੱਤਾ ਗਿਆ ਹੈ ਕਿ ਅੱਜ ਮੈਨੇਜਰ ਹੀ ਗੁਰੂ ਘਰ ਦੀਆਂ ਜ਼ਮੀਨਾਂ ਵੇਚੀ ਜਾ ਰਹੇ ਹਨ | ਉਸ ਦੀ ਹਾਲਤ ਇਨ੍ਹਾਂ ਤੋਂ ਕਿਉਂ ਨਹੀਂ ਸੁਧਾਰੀ ਗਈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਰਿਹਾ ਹੈ ਕਿ ਉਹ ਸੁਖਬੀਰ ਬਾਦਲ ਦਾ ਸਿਪਾਹੀ ਹੈ, ਉਹ ਪੈੱ੍ਰਸ ਕਾਨਫ਼ਰੰਸ ਵਿਚ ਮੰਨਦਾ ਹੈ ਕਿ ਇਥੇ 10-12 ਘਪਲੇ ਰੋਜ਼ ਹੋ ਜਾਂਦੇ ਹਨ | ਉਨ੍ਹਾਂ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ 'ਆਪ' ਵਾਲਿਆਂ ਨੇ ਵੀ ਨਵੀਂ ਨੀਤੀ ਧਾਰਨ ਕੀਤੀ ਹੋਈ ਹੈ ਕਿ ਜੋ ਇਨ੍ਹਾਂ ਦੇ ਖ਼ਿਲਾਫ਼ ਬੋਲਦਾ ਹੈ, ਉਸ ਦੇ 'ਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਜਾਂ ਹੁਣ ਘਰ ਢਾਹੁਣ ਲੱਗ ਪਏ ਹਨ | ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਰਪ੍ਰਸਤ ਰਵੀਇੰਦਰ ਸਿੰਘ ਦੁੱਮਣਾ ਨੇ ਕਿਹਾ ਕਿ 3 ਮਾਰਚ ਨੂੰ ਹੋਣ ਵਾਲੇ ਵੱਡੇ ਇਕੱਠ 'ਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋ ਕੇ ਪੰਥ ਦੀ ਮਜ਼ਬੂਤੀ ਦਾ ਪ੍ਰਮਾਣ ਦਿੱਤਾ ਜਾਵੇ | ਇਸ ਮੌਕੇ ਸਾਬਕਾ ਸਰਪੰਚ ਜੋਗਿੰਦਰ ਸਿੰਘ, ਅਮਰਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਮਕੜੌਨਾ, ਪਰਗਟ ਸਿੰਘ ਰੋਲੂ ਮਾਜਰਾ, ਮੇਜਰ ਸਿੰਘ ਮੰਗਤ, ਸੁਖਦੇਵ ਸਿੰਘ ਫਗਵਾੜਾ, ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ, ਅਮਿਤ ਕੁਮਾਰ ਸੇਠੀ ਬਲਾਚੌਰ, ਸੁਖਵਿੰਦਰ ਸਿੰਘ ਮੁੰਡੀਆ, ਤੇਜਪਾਲ ਸਿੰਘ ਸਿੱਧੂ (ਮੀਡੀਆ ਇੰਚਾਰਜ), ਹਰਪ੍ਰੀਤ ਸਿੰਘ, ਇੰਦਰ ਸਿੰਘ ਜਟਾਣਾ, ਜਸਵੰਤ ਸਿੰਘ ਅਲੀਪੁਰ, ਨਿਰਭੈ ਸਿੰਘ, ਪਰਮਪਾਲ ਸਿੰਘ ਸਭਰਾ, ਜਰਨੈਲ ਸਿੰਘ ਸਰਣਾ, ਹਰਜਿੰਦਰ ਸਿੰਘ ਜਿੰਦੀ, ਮਾਂ ਅਮਰਜੀਤ ਸਿੰਘ ਕੰਗ, ਅਮਰਜੀਤ ਸਿੰਘ ਨੰਬਰਦਾਰ, ਸੋਹਣ ਸਿੰਘ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੰਗਣਾ ਰਣੌਤ ਵਿਰੁੱਧ ਦਰਜ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 10 ਮਾਰਚ ਨੂੰ <br/> ਅਗਲੀ ਖ਼ਬਰ ਕਣਕ ਦਾ ਉਤਪਾਦਨ ਮਾਰਚ 'ਚ ਮੌਸਮ ਤੇ ਤਾਪਮਾਨ 'ਤੇ ਨਿਰਭਰ-ਡਾ. ਰਾਜਬੀਰ ਯਾਦਵ <br/>
Ad Position 24