08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮਜੀਠੀਆ ਅਦਾਲਤ 'ਚ ਪੇਸ਼ ਅਗਲੀ ਸੁਣਵਾਈ 5 ਮਾਰਚ ਨੂੰ <br/>

Ad Position 21
No active advertisement
ਅਜੀਤ ਡੈਸਕ 25-02-2026

ਚੰਡੀਗੜ੍ਹ, 24 ਫਰਵਰੀ (ਕਪਿਲ ਵਧਵਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਾਲ 2021 ਦੇ ਮੁੱਖ ਮੰਤਰੀ ਨਿਵਾਸ ਘਿਰਾਓ ਮਾਮਲੇ ਸੰਬੰਧੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਆਪਣੀ ਪੇਸ਼ੀ ਭੁਗਤਣ ਲਈ ਪਹੁੰਚੇ | ਇਸ ਮਾਮਲੇ ਵਿਚ ਸੋਮਵਾਰ ਨੂੰ ਉਨ੍ਹਾਂ ਦੀ ਪੇਸ਼ੀ ਸੀ ਪਰ ਉਹ ਹਾਜ਼ਰ ਨਹੀਂ ਹੋਏ ਸਨ ਅਤੇ ਉਨ੍ਹਾਂ ਦੇ ਵਕੀਲ ਰਾਜੇਸ਼ ਕੁਮਾਰ ਰਾਏ ਵਲੋਂ ਪਾਰਟੀ ਦੀ ਅਹਿਮ ਮੀਟਿੰਗ ਦਾ ਹਵਾਲਾ ਦਿੰਦਿਆਂ ਇਕ ਦਿਨ ਦੀ ਛੂਟ ਲਈ ਅਰਜ਼ੀ ਦਾਇਰ ਕੀਤੀ ਗਈ ਸੀ | ਅਦਾਲਤ ਨੇ ਇਕ ਦਿਨ ਦੀ ਛੂਟ ਦਿੰਦਿਆਂ ਸਪੱਸ਼ਟ ਹੁਕਮ ਦਿੱਤਾ ਸੀ ਕਿ ਉਹ ਮੰਗਲਵਾਰ ਨੂੰ ਹਰ ਹਾਲ ਵਿਚ ਪੇਸ਼ ਹੋਣ | ਅਦਾਲਤ ਵਲੋਂ ਹੁਣ ਕੇਸ ਦੀ ਅਗਲੀ ਸੁਣਵਾਈ 5 ਮਾਰਚ ਲਈ ਤੈਅ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿਚ ਥਾਣਾ ਸੈਕਟਰ 3 ਵਿਖੇ ਦਰਜ ਐਫ਼.ਆਈ.ਆਰ. ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਗਈ ਰੋਕ ਹਟ ਚੁੱਕੀ ਹੈ | 29 ਨਵੰਬਰ, 2025 ਨੂੰ ਹਾਈ ਕੋਰਟ ਨੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਖ਼ਿਲਾਫ਼ ਦਰਜ ਐਫ਼.ਆਈ.ਆਰ. ਰੱਦ ਕਰ ਦਿੱਤੀ ਸੀ | ਇਸ ਨਾਲ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੀ ਕਾਰਵਾਈ 'ਤੇ ਲੱਗੀ ਰੋਕ ਵੀ ਖਤਮ ਹੋ ਗਈ ਅਤੇ ਹੁਣ ਮਜੀਠੀਆ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਤੇਜ਼ ਹੋਵੇਗੀ |
2021 ਦਾ ਮਾਮਲਾ
ਪੁਲਿਸ ਮੁਤਾਬਕ ਸਾਲ 2021 ਵਿਚ ਅਕਾਲੀ ਦਲ ਦੇ ਕਈ ਆਗੂ ਮਹਿੰਗਾਈ ਅਤੇ 1984 ਦੰਗਿਆਂ ਦੇ ਮਾਮਲੇ ਸੰਬੰਧੀ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਲਈ ਜਾ ਰਹੇ ਸਨ | ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਯੂ.ਟੀ. ਪੁਲਿਸ ਵਲੋਂ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਗਈ ਸੀ | ਦੋਸ਼ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜੇ, ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਪੁਲਿਸ ਦੇ ਕੰਮ ਵਿਚ ਰੁਕਾਵਟ ਪਾਈ | ਝੜਪ ਦੌਰਾਨ ਕੁਝ ਪੁਲਿਸ ਕਰਮੀ ਜ਼ਖ਼ਮੀ ਵੀ ਹੋਏ ਸਨ | ਸੈਕਟਰ-3 ਥਾਣਾ ਪੁਲਿਸ ਵਲੋਂ ਇਸ ਮਾਮਲੇ ਵਿਚ ਆਈ. ਪੀ. ਸੀ. ਦੀ ਧਾਰਾ 188, 186, 353, 332 ਅਤੇ 34 ਤਹਿਤ ਮਾਮਲਾ ਦਰਜ ਕਰਕੇ ਦੋਸ਼ ਪੱਤਰ ਵੀ ਪੇਸ਼ ਕੀਤਾ ਜਾ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਦਿਹਾੜੀਦਾਰ ਬੇਸਹਾਰਾ ਮਜ਼ਦੂਰ ਦੀ ਚੂਹਿਆਂ ਦੇ ਕੱਟਣ ਕਾਰਨ ਮੌਤ ਅਗਲੀ ਖ਼ਬਰ ਕੁਝ ਵਿਦੇਸ਼ੀ ਤਾਕਤਾਂ ਡਰੋਨਾਂ ਰਾਹੀਂ ਪੰਜਾਬ 'ਚ ਨਸ਼ਾ ਤੇ ਹਥਿਆਰ ਭੇਜਣ 'ਚ ਪਾਕਿਸਤਾਨ ਦੀ ਕਰ ਰਹੀਆਂ ਹਨ ਮਦਦ-ਰਾਜਪਾਲ...
Ad Position 24