ਬਠਿੰਡਾ, 24 ਫਰਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਪਟਾ ਮਾਰਕੀਟ ਵਿਚ ਰਾਤ ਦੇ ਸਮੇਂ ਸੁੱਤਾ ਪਿਆ ਇਕ ਬੇਸਹਾਰਾ ਵਿਅਕਤੀ ਚੂਹਿਆਂ ਦੇ ਹਮਲੇ ਕਾਰਨ ਬੁਰੀ ਤਰ੍ਹਾਂ ਨੋਚਿਆ ਗਿਆ | ਚੂਹਿਆਂ ਨੇ ਉਸ ਦੀਆਂ ਅੱਖਾਂ ਅਤੇ ਚਿਹਰੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ¢ ਸਵੇਰੇ ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਆਕਾਸ਼ ਗਰਗ ਅਤੇ ਸਕਸ਼ਮ ਮਹੇਸ਼ਵਰੀ ਐਬੂਲੈਂਸ ਟੀਮ ਸਮੇਤ ਪਹੁੰਚੇ ਅਤੇ ਸੰਬੰਧਿਤ ਥਾਣਾ ਕੋਤਵਾਲੀ ਪੁਲਿਸ ਸਟੇਸ਼ਨ ਨੂੰ ਘਟਨਾ ਬਾਰੇ ਸੂਚਿਤ ਕੀਤਾ¢ ਪੁਲਿਸ ਟੀਮ ਨੂੰ ਆਸ-ਪਾਸ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਿ੍ਤਕ ਇਕ ਦਿਹਾੜੀਦਾਰ ਮਜ਼ਦੂਰ ਸੀ, ਜੋ ਪਟਾ ਮਾਰਕੀਟ ਵਿਚ ਦੋ ਦਿਨਾਂ ਤੋਂ ਬਿਮਾਰ ਪਿਆ ਸੀ, ਜਿਸ ਦੀ ਮਾਰਕਿਟ 'ਚ ਰਹਿੰਦੇ ਵੱਡੇ-ਵੱਡੇ ਜੰਗਲੀ ਚੂਹਿਆਂ ਦੇ ਕੱਟਣ ਕਾਰਨ ਮੌਤ ਹੋ ਗਈ¢ ਮੁੱਢਲੀ ਪੁਲਿਸ ਕਾਰਵਾਈ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਮਿ੍ਤਕ ਦੀ ਪਛਾਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ¢