08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨੈਲ ਸਿੰਘ ਵਲੋਂ ਲਾਹੌਰ ਹਾਈ ਕੋਰਟ 'ਚ ਨਵੀਂ ਪਟੀਸ਼ਨ <br/>

Ad Position 21
No active advertisement
ਅਜੀਤ ਡੈਸਕ 25-02-2026

ਅੰਮਿ੍ਤਸਰ, 24 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਧਰਮ ਪਰਿਵਰਤਨ ਕਰਕੇ ਨੂਰ ਫ਼ਾਤਿਮਾ ਬਣੀ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨੈਲ ਸਿੰਘ ਨੇ ਪਾਕਿਸਤਾਨੀ ਵਕੀਲ ਅਲੀ ਚੰਗੇਜ਼ੀ ਸੰਧੂ ਰਾਹੀਂ ਨਵੀਂ ਪਟੀਸ਼ਨ ਦਾਇਰ ਕੀਤੀ ਹੈ ਕਿ ਸਰਬਜੀਤ ਕੌਰ ਉਸ ਤੋਂ ਤਲਾਕ ਲਏ ਬਿਨਾਂ ਪਾਕਿਸਤਾਨੀ ਨਾਗਰਿਕ ਨਾਲ ਰਹਿ ਰਹੀ ਹੈ | ਲਾਹੌਰ ਹਾਈ ਕੋਰਟ 'ਚ ਦਾਇਰ ਕੀਤੀ ਗਈ ਇਸ ਨਵੀਂ ਪਟੀਸ਼ਨ 'ਚ ਸਰਬਜੀਤ ਕੌਰ ਦੇ ਨਾਸਿਰ ਹੁਸੈਨ ਨਾਲ ਹੋਏ ਗੈਰ-ਕਾਨੂੰਨੀ ਨਿਕਾਹ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ, ਕਿਉਂਕਿ ਇਸ ਨਿਕਾਹ 'ਚ ਪਾਕਿ ਦੀ ਸੰਘੀ ਸ਼ਰੀਅਤ ਅਦਾਲਤ ਅਤੇ ਸੰਵਿਧਾਨਕ ਅਦਾਲਤਾਂ ਦੁਆਰਾ ਨਿਰਧਾਰਿਤ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਗਈ, ਜੋ ਇਕ ਵਿਆਹੁਤਾ ਗੈਰ-ਮੁਸਲਿਮ ਔਰਤ ਨੂੰ ਧਰਮ ਪਰਿਵਰਤਨ ਤੋਂ ਬਾਅਦ ਇਕ ਮੁਸਲਿਮ ਮਰਦ ਨਾਲ ਨਿਕਾਹ ਕਰਨ ਲਈ ਨਿਰਧਾਰਿਤ ਕੀਤੇ ਗਏ ਹਨ | ਵਕੀਲ ਸੰਧੂ ਨੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਇਹ ਵੀ ਦੱਸਿਆ ਕਿ ਸਰਬਜੀਤ ਕੌਰ ਦੇ ਆਪਣੇ ਨਵੇਂ ਸਹੁਰੇ ਘਰ ਜਾਣ 'ਤੇ ਨਾਸਿਰ ਹੁਸੈਨ ਦੀ ਪਤਨੀ ਅਤੇ ਭੈਣ ਨੇ ਭਾਰਤੀ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੇ ਬਾਰੇ 'ਚ ਸਬੂਤ ਪਹਿਲਾਂ ਹੀ ਉਹ ਆਪਣੇ ਭਾਰਤੀ ਪਤੀ ਨਾਲ ਸਾਂਝੇ ਕਰ ਚੁਕੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੀ ਵੰਡ ਨੂੰ ਲੈ ਕੇ ਪੁੱਤ ਵਲੋਂ ਪਿਤਾ ਦੀ ਹੱਤਿਆ ਅਗਲੀ ਖ਼ਬਰ ਦਿਹਾੜੀਦਾਰ ਬੇਸਹਾਰਾ ਮਜ਼ਦੂਰ ਦੀ ਚੂਹਿਆਂ ਦੇ ਕੱਟਣ ਕਾਰਨ ਮੌਤ
Ad Position 24