08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੈਨੇਡਾ ਨੇ ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ <br/>

Ad Position 21
No active advertisement
ਅਜੀਤ ਡੈਸਕ 25-02-2026

ਟੋਰਾਂਟੋ, 24 ਫਰਵਰੀ (ਏਜੰਸੀ)-ਕੈਨੇਡਾ ਸਰਕਾਰ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜਿਸ਼ਕਰਤਾਵਾਂ 'ਚੋਂ ਇਕ, ਪਾਕਿਸਤਾਨੀ ਮੂਲ ਦੇ ਤਹੱਵੁਰ ਰਾਣਾ ਹੁਸੈਨ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਕਦਮ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ 26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਸੁਧਾਰ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ | 64 ਸਾਲਾ ਰਾਣਾ, ਜੋ ਡੇਵਿਡ ਹੈਡਲੀ ਦਾ ਕਰੀਬੀ ਰਿਹਾ ਹੈ, ਨੂੰ ਅਪ੍ਰੈਲ 2025 'ਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ਤੇ ਉਹ ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ | ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਅਨੁਸਾਰ ਰਾਣਾ ਦੀ ਨਾਗਰਿਕਤਾ ਅੱਤਵਾਦ ਦੇ ਦੋਸ਼ਾਂ ਕਾਰਨ ਨਹੀਂ, ਸਗੋਂ ਉਸ ਦੀ ਅਰਜ਼ੀ 'ਚ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਰੱਦ ਕੀਤੀ ਜਾ ਰਹੀ ਹੈ | ਜਾਂਚ 'ਚ ਸਾਹਮਣੇ ਆਇਆ ਹੈ ਕਿ 2000 'ਚ ਨਾਗਰਿਕਤਾ ਲਈ ਅਪਲਾਈ ਕਰਦੇ ਸਮੇਂ ਰਾਣਾ ਨੇ ਝੂਠ ਬੋਲਿਆ ਸੀ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਕੈਨੇਡਾ 'ਚ ਰਹਿ ਰਿਹਾ ਸੀ ਜਦਕਿ ਅਸਲ 'ਚ ਉਹ ਸ਼ਿਕਾਗੋ (ਅਮਰੀਕਾ) 'ਚ ਆਪਣੇ ਕਾਰੋਬਾਰ ਚਲਾ ਰਿਹਾ ਸੀ | ਕੈਨੇਡੀਅਨ ਅਧਿਕਾਰੀਆਂ ਨੇ ਇਸ ਨੂੰ 'ਗੰਭੀਰ ਤੇ ਜਾਣਬੁੱਝ ਕੇ ਕੀਤੀ ਗਈ ਧੋਖਾਧੜੀ' ਕਰਾਰ ਦਿੱਤਾ ਹੈ | ਮਾਮਲਾ ਹੁਣ ਫੈਡਰਲ ਕੋਰਟ 'ਚ ਹੈ, ਜਿੱਥੇ ਰਾਣਾ ਦੇ ਵਕੀਲ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹਾਂਗਕਾਂਗ ਤੋਂ ਦਿੱਲੀ ਆਈ ਇਕ ਅਮਰੀਕੀ ਔਰਤ ਦੇ ਬੈਗ ਵਿਚੋਂ 5.42 ਕਰੋੜ ਰੁਪਏ ਦਾ ਸਾਮਾਨ ਮਿਲਿਆ <br/> ਅਗਲੀ ਖ਼ਬਰ 315 ਬੋਰ ਦੇ ਪਿਸਤੌਲ ਅਤੇ ਕਾਰਤੂਸਾਂ ਸਮੇਤ 2 ਗਿ੍ਫ਼ਤਾਰ - ਐਸ.ਐਸ.ਪੀ ਚਾਹਲ <br/>
Ad Position 24