08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹਾਂਗਕਾਂਗ ਤੋਂ ਦਿੱਲੀ ਆਈ ਇਕ ਅਮਰੀਕੀ ਔਰਤ ਦੇ ਬੈਗ ਵਿਚੋਂ 5.42 ਕਰੋੜ ਰੁਪਏ ਦਾ ਸਾਮਾਨ ਮਿਲਿਆ <br/>

Ad Position 21
No active advertisement
ਅਜੀਤ ਡੈਸਕ 25-02-2026
ਨਵੀਂ ਦਿੱਲੀ, 24 ਫਰਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਸਪਾਟ ਪ੍ਰੋਫਾਈਿਲੰਗ ਦੇ ਜ਼ਰੀਏ ਇਕ ਅਮਰੀਕੀ ਪਾਸਪੋਰਟ ਰੱਖਣ ਵਾਲੀ ਮਹਿਲਾ ਔਰਤ ਵਿਰੁੱਧ ਮਾਮਲਾ ਦਰਜ ਕੀਤਾ ਹੈ | ਉਹ ਹਾਂਗਕਾਂਗ ਤੋਂ ਫਲਾਈਟ ਜ਼ਰੀਏ ਟਰਮੀਨਲ 3 'ਤੇ ਪਹੁੰਚੀ ਸੀ | ਉਸ ਕੋਲੋਂ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਦੀ ਕੀਮਤ ਕਰੋੜਾਂ ਰੁਪਏ ਦੱਸੀ ਗਈ ਹੈ, ਇਸ ਵਿਚ ਸੋਨਾ, ਚਾਂਦੀ, ਹੀਰੇ ਨਾਲ ਬਣਿਆ ਸਾਮਾਨ ਅਤੇ ਕੀਮਤੀ ਘੜੀਆਂ ਸਮੇਤ ਨਕਦੀ ਜ਼ਬਤ ਕੀਤੀ ਗਈ ਹੈ | ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਯਾਤਰੀ ਨੂੰ ਰੋਕਿਆ ਅਤੇ ਉਸਦੇ ਸਾਮਾਨ ਦੀ ਐਕਸ-ਰੇ ਜਾਂਚ ਕੀਤੀ | ਇਸ ਤੋਂ ਬਾਅਦ ਤੈਅ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਸ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ | ਜਾਂਚ ਦੇ ਦੌਰਾਨ ਔਰਤ ਕੋਲੋਂ ਵੱਡੀ ਮਾਤਰਾ ਵਿਚ ਅਣ-ਐਲਾਨੀ ਵਿਦੇਸ਼ੀ ਸਾਮਾਨ ਅਤੇ ਵਿਦੇਸ਼ੀ ਮੁਦਰਾ ਬਰਾਮਦ ਹੋਈ | ਜ਼ਬਤ ਕੀਤੇ ਸਾਮਾਨ ਦੀ ਕੁੱਲ ਕੀਮਤ 5.42 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ | ਕਸਟਮ ਵਿਭਾਗ ਦੇ ਅਨੁਸਾਰ ਇਨ੍ਹਾਂ ਵਸਤੂਆਂ ਨੂੰ ਕਸਟਮ ਐਕਟ 1962 ਦੇ ਉਪਬੰਧਾਂ ਦੀ ਪਾਲਣਾ ਕਰ ਕੇ ਐਲਾਨਿਆ ਨਹੀਂ ਗਿਆ ਸੀ, ਇਸ ਲਈ ਇਨ੍ਹਾਂ ਨੂੰ ਧਾਰਾ 110 ਦੇ ਤਹਿਤ ਜ਼ਬਤ ਕਰ ਲਿਆ ਗਿਆ | ਤਲਾਸ਼ੀ ਦੌਰਾਨ ਔਰਤ ਪਾਸੋਂ 552 ਗ੍ਰਾਮ ਘਰੇਲੂ ਖਰੀਦਿਆ ਹੋਇਆ ਸੋਨਾ ਵੀ ਮਿਲਿਆ, ਜਿਸ ਨੂੰ ਜ਼ਬਤ ਨਹੀਂ ਕੀਤਾ ਗਿਆ ਅਤੇ ਉਸ ਨੂੰ ਵਾਪਿਸ ਕਰ ਦਿੱਤਾ | ਹਾਲਾਂਕਿ ਅਵੈਧ ਰੂਪ ਨਾਲ ਸਾਮਾਨ ਲਿਆਉਣ ਦੇ ਦੋਸ਼ ਵਿਚ ਔਰਤ ਨੂੰ ਕਸਟਮ ਐਕਟ 1962 ਦੀ ਧਾਰਾ 104 ਤਹਿਤ ਗਿ੍ਫ਼ਤਾਰ ਕਰ ਲਿਆ ਗਿਆ ਹੈ | ਕਸਟਮ ਵਿਭਾਗ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬਰਾਮਦ ਸਾਮਾਨ ਦੇ ਸਰੋਤ ਅਤੇ ਉਦੇਸ਼ ਦੀ ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬੈਂਕ ਧੋਖਾਧੜੀ ਦੇ 556 ਕਰੋੜ ਰੁਪਏ ਵਾਪਸ ਖਾਤਿਆਂ 'ਚ ਆਏ-ਸੈਣੀ <br/> ਅਗਲੀ ਖ਼ਬਰ ਕੈਨੇਡਾ ਨੇ ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ <br/>
Ad Position 24