08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਅਗਾਊਾ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

Ad Position 21
No active advertisement
ਅਜੀਤ ਡੈਸਕ 25-02-2026

ਪ੍ਰਯਾਗਰਾਜ (ਯੂ.ਪੀ.), 24 ਫਰਵਰੀ (ਪੀ. ਟੀ. ਆਈ.)-ਸਵਾਮੀ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਮੰਗਲਵਾਰ ਨੂੰ ਨਾਬਾਲਗ ਬੱਚਿਆਂ ਦੇ ਕਥਿਤ ਜਿਨਸੀ ਸ਼ੋਸ਼ਣ ਅਤੇ ਹੋਰ ਅਪਰਾਧਾਂ ਲਈ ਮਾਮਲਾ ਦਰਜ ਹੋਣ ਤੋਂ ਬਾਅਦ ਅਗਾਊਾ ਜ਼ਮਾਨਤ ਲਈ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ¢ਸੂਤਰਾਂ ਨੇ ਦੱਸਿਆ ਕਿ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਤੋਂ ਪਹਿਲਾਂ ਇਸ ਸਬੰਧ ਵਿੱਚ ਇੱਕ ਨੋਟਿਸ ਸਰਕਾਰੀ ਵਕੀਲ ਦੇ ਦਫ਼ਤਰ ਨੂੰ ਭੇਜਿਆ ਗਿਆ ਹੈ¢ ਪਿਛਲੇ ਸਾਲ ਪ੍ਰਯਾਗਰਾਜ ਦੇ ਝੁੰਸੀ ਪੁਲਿਸ ਸਟੇਸ਼ਨ ਵਿੱਚ ਸਰਸਵਤੀ ਅਤੇ ਉਨ੍ਹਾਂ ਦੇ ਚੇਲੇ ਮੁਕੁੰਦਾਨੰਦ ਬ੍ਰਹਮਚਾਰੀ ਵਿਰੁੱਧ ਦੋ ਲੋਕਾਂ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ, ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ¢ ਐੱਫ. ਆਈ. ਆਰ. ਦੇ ਅਨੁਸਾਰ, ਸ਼ਿਕਾਇਤਕਰਤਾਵਾਂ ਵਿੱਚ ਆਸ਼ੂਤੋਸ਼ ਬ੍ਰਹਮਚਾਰੀ ਮਹਾਰਾਜ ਅਤੇ ਦੋ ਹੋਰ ਸ਼ਾਮਲ ਸਨ-ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਨੇ ਗੁਰੂਕੁਲ ਵਿੱਚ ਅਤੇ ਧਾਰਮਿਕ ਸਮਾਗਮਾਂ ਦÏਰਾਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ, ਜਿਸ ਵਿੱਚ ਪ੍ਰਯਾਗਰਾਜ ਵਿੱਚ ਹਾਲ ਹੀ ਵਿੱਚ ਸਮਾਪਤ ਹੋਇਆ ਮਾਘ ਮੇਲਾ ਵੀ ਸ਼ਾਮਿਲ ਹੈ |

Ad Position 22
No active advertisement
ਪਿਛਲੀ ਖ਼ਬਰ ਮੇਰਠ 'ਚ ਘਰ ਨੂੰ ਅੱਗ ਲੱਗਣ ਨਾਲ ਜੁੜਵਾ ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਦੀ ਮÏਤ <br/> ਅਗਲੀ ਖ਼ਬਰ ਬੈਂਕ ਧੋਖਾਧੜੀ ਦੇ 556 ਕਰੋੜ ਰੁਪਏ ਵਾਪਸ ਖਾਤਿਆਂ 'ਚ ਆਏ-ਸੈਣੀ <br/>
Ad Position 24