08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਮੇਰਠ 'ਚ ਘਰ ਨੂੰ ਅੱਗ ਲੱਗਣ ਨਾਲ ਜੁੜਵਾ ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਦੀ ਮÏਤ <br/>

Ad Position 21
No active advertisement
ਅਜੀਤ ਡੈਸਕ 25-02-2026
ਮੇਰਠ (ਯੂ.ਪੀ.), 24 ਫਰਵਰੀ (ਪੀ.ਟੀ.ਆਈ.)-ਮੇਰਠ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਜਦੋਂ ਲਿਸਾਡੀ ਗੇਟ ਖੇਤਰ ਵਿੱਚ ਇੱਕ ਘਰ ਦੇ ਅੰਦਰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਇੱਕ ਪਰਿਵਾਰ ਦੇ 6 ਜੀਆਂ ਦੀ ਮÏਤ ਹੋ ਗਈ, ਜਿਨ੍ਹਾਂ ਵਿੱਚ 4 ਮਹੀਨਿਆਂ ਦੀਆਂ ਦੋ ਜੁੜਵਾਂ ਭੈਣਾਂ ਅਤੇ 4 ਅਤੇ 12 ਸਾਲ ਦੀ ਉਮਰ ਦੇ 3 ਬੱਚੇ ਸ਼ਾਮਲ ਹਨ¢ਅਧਿਕਾਰੀਆਂ ਦੇ ਅਨੁਸਾਰ, ਸੋਮਵਾਰ ਰਾਤ ਨੂੰ ਇਕਬਾਲ ਅਹਿਮਦ ਦੇ ਘਰ ਵਿੱਚ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਜਦੋਂ ਪਰਿਵਾਰ ਦੇ ਜ਼ਿਆਦਾਤਰ ਮਰਦ ਮੈਂਬਰ ਰਮਜ਼ਾਨ ਦੀ ਨਮਾਜ਼ ਅਦਾ ਕਰਨ ਲਈ ਬਾਹਰ ਗਏ ਹੋਏ ਸਨ | ਪੁਲਿਸ ਨੇ ਦੱਸਿਆ ਕਿ ਪਰਿਵਾਰ ਇੱਕ ਟੇਲਰਿੰਗ ਅਤੇ ਆਨਲਾਈਨ ਕੱਪੜਿਆਂ ਦਾ ਕਾਰੋਬਾਰ ਚਲਾਉਂਦਾ ਸੀ ਅਤੇ ਤਿੰਨ ਮੰਜ਼ਿਲਾ ਘਰ ਦੀ ਜ਼ਮੀਨੀ ਮੰਜ਼ਿਲ 'ਤੇ ਵੱਡੀ ਮਾਤਰਾ ਵਿੱਚ ਕੱਪੜਾ ਸਟੋਰ ਕੀਤਾ ਗਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ¢ਪਰਿਵਾਰ ਦੇ ਇੱਕ ਮੈਂਬਰ ਮੁਹੰਮਦ ਫਾਰੂਕ ਨੇ ਕਿਹਾ ਕਿ ਜਦੋਂ ਉਸਨੇ ਅੱਗ ਬਾਰੇ ਸੁਣਿਆ, ਉਹ ਨਮਾਜ਼ ਅਦਾ ਕਰਨ ਗਿਆ ਹੋਇਆ ਸੀ¢ ਫਾਰੂਕ ਨੇ ਕਿਹਾ, 'ਜਦੋਂ ਮੈਂ ਵਾਪਿਸ ਆਇਆ, ਘਰ ਦੇ ਬਾਹਰ ਇੱਕ ਵੱਡੀ ਭੀੜ ਇਕੱਠੀ ਹੋ ਚੁੱਕੀ ਸੀ¢ ਮੇਰੀ ਧੀ, ਮੇਰਾ ਪੁੱਤਰ, ਮੇਰੇ ਛੋਟੇ ਭਰਾ ਦੀਆਂ ਜੁੜਵਾਂ ਧੀਆਂ ਅਤੇ ਉਸਦਾ ਪੁੱਤਰ ਅੱਗ ਵਿੱਚ ਝੁਲਸ ਕੇ ਮਰ ਗਏ¢ ਮੇਰੀ ਬਜ਼ੁਰਗ ਮਾਂ ਅੱਗ ਤੋਂ ਬਚ ਗਈ |' ਪੁਲਿਸ ਨੇ ਮਿ੍ਤਕਾਂ ਦੀ ਪਛਾਣ ਰੁਖਸਾਰ (25), ਮਹਬਿਸ਼ (12), ਹਮਦ (4), ਅਕਦਾਸ (4), ਨਾਬੀਆ (4 ਮਹੀਨੇ) ਅਤੇ ਇਨਾਇਤ (4 ਮਹੀਨੇ) ਵਜੋਂ ਕੀਤੀ, ਸਾਰੇ ਕਿਦਵਈ ਨਗਰ ਵਿੱਚ ਸੁਰਾਹੀ ਵਾਲੀ ਮਸਜਿਦ ਦੇ ਨੇੜੇ ਗਲੀ ਨੰਬਰ 3 ਦੇ ਵਸਨੀਕ ਸਨ¢ ਉਨ੍ਹਾਂ ਕਿਹਾ ਕਿ ਇੱਕ ਜ਼ਖਮੀ ਅÏਰਤ, ਅਮੀਰ ਬਾਨੋ (55), ਹਸਪਤਾਲ ਵਿੱਚ ਇਲਾਜ ਅਧੀਨ ਹੈ¢ ਪੀੜਤਾਂ ਨੂੰ ਮੰਗਲਵਾਰ ਦੁਪਹਿਰ ਨÏਚੰਡੀ ਦੇ ਬਾਲੇ ਮੀਆਂ ਕਬਰਸਤਾਨ ਵਿੱਚ ਦਫ਼ਨਾਇਆ ਗਿਆ¢ਇਹ ਘਟਨਾ ਸੋਮਵਾਰ ਰਾਤ 8 ਵਜੇ ਦੇ ਕਰੀਬ ਕਿਦਵਈ ਨਗਰ ਵਿੱਚ ਵਾਪਰੀ¢ ਮੇਰਠ ਦੇ ਐੱਸ.ਐੱਸ.ਪੀ. ਅਵਿਨਾਸ਼ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ 7 ਲੋਕਾਂ ਨੂੰ ਸੜਨ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 6 ਦੀ ਮÏਤ ਹੋ ਗਈ¢ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਐਸ.ਆਈ.ਆਰ. ਦਾ ਕੰਮ ਨਿਪਟਾਉਣ ਲਈ ਓਡੀਸ਼ਾ ਅਤੇ ਝਾਰਖੰਡ ਦੇ ਜੱਜ ਵੀ ਕਰਨਗੇ ਮਦਦ-ਸੁਪਰੀਮ ਕੋਰਟ <br/>... ਅਗਲੀ ਖ਼ਬਰ ਅਵਿਮੁਕਤੇਸ਼ਵਰਾਨੰਦ ਸਰਸਵਤੀ ਨੇ ਅਗਾਊਾ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
Ad Position 24