05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਾਕਿ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੀਤਾ 20 ਫ਼ੀਸਦੀ ਵਾਧਾ

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐਫ਼.) ਵਿਚਕਾਰ ਜਾਰੀ ਵਰਚੁਅਲ ਗੱਲਬਾਤ ਦੌਰਾਨ ਗਲੋਬਲ ਰਿਣਦਾਤਾ ਦੇ ਆਦੇਸ਼ 'ਤੇ ਪਾਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਤੁਰੰਤ ਵਧਦੀਆਂ ਗਲੋਬਲ ਤੇਲ ਦਰਾਂ ਅਨੁਸਾਰ ਐਡਜਸਟ ਕਰਦਿਆਂ ਲਗਭਗ 20 ਫ਼ੀਸਦੀ ਦਾ ਵਾਧਾ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 55 ਰੁਪਏ (ਪਾਕਿਸਤਾਨੀ ਰੁਪਏ) ਪ੍ਰਤੀ ਲੀਟਰ ਤੱਕ ਵਧਾਈਆਂ ਗਈਆਂ ਹਨ | ਇਸ ਵਾਧੇ ਤੋਂ ਬਾਅਦ ਪਾਕਿਸਤਾਨ ਵਿਚ ਪੈਟਰੋਲ ਦੀ ਕੀਮਤ ਹੁਣ 335.86 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ 321.17 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ | ਪੈਟਰੋਲ ਦੀ ਕਮੀ ਦੀਆਂ ਅਫਵਾਹਾਂ ਅਤੇ ਜਮ੍ਹਾਂਖੋਰੀ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਪੈਟਰੋਲ ਦੇ ਭੰਡਾਰਾਂ ਨੂੰ ਲੁਕਾਉਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ |


Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਦੇ ਸੁਨਾਵਰਦੀਪ ਸਿੰਘ ਨੇ ਯੂ.ਪੀ.ਐਸ.ਸੀ. 'ਚ ਲਿਆ 76ਵਾਂ ਰੈਂਕ <br/> ਅਗਲੀ ਖ਼ਬਰ ਮਜੀਠੀਆ ਮੁਹਾਲੀ ਅਦਾਲਤ 'ਚ ਹੋਏ ਪੇਸ਼ <br/>
Ad Position 24
No active advertisement