ਲੋਹੀਆਂ ਖਾਸ, 8 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਦੀ ਮਾਨ ਸਰਕਾਰ ਜੋ ਝੂਠ ਦੇ ਸਹਾਰੇ ਹੋਂਦ ਵਿਚ ਆਈ ਹੈ, ਵਲੋਂ ਜੋ 1000 ਔਰਤਾਂ ਲਈ ਬਜਟ ਵਿਚ ਰੱਖੇ ਹਨ, ਉਹ ਕੇਵਲ 4 ਮਹੀਨੇ ਹੀ ਦੇਣਗੇ ਤੇ ਉਹ ਵੀ ਪੰਜਾਬ ਦੀਆਂ ਸਾਰੀਆਂ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ | ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਬਲਾਕ ਲੋਹੀਆਂ ਦੇ ਪਿੰਡ ਸਿੱਧੂਪੁਰ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਤਾਂ 4 ਕੁ ਮਹੀਨੇ ਔਰਤਾਂ ਨੂੰ ਕਾਗਜ਼ਾਤ ਬਣਾਉਣ ਨੂੰ ਲੈ ਕੇ ਧੋਖਾ ਕਰਨਾ ਹੈ, ਫਿਰ 4 ਕੁ ਮਹੀਨੇ ਹੀ ਔਰਤਾਂ ਨੂੰ ਪੈਸੇ ਦੇਵੇਗੀ, ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਿਛਲੇ ਚਾਰ ਸਾਲਾਂ ਦੌਰਾਨ ਬਣਦੀ ਕੁੱਲ ਰਕਮ 48 ਹਜ਼ਾਰ ਰੁਪਏ ਤੁਰੰਤ ਜਾਰੀ ਕਰੇ |
ਚਾਰ ਸਾਲਾਂ ਦੇ 48 ਹਜ਼ਾਰ ਰੁਪਏ ਜਲਦ ਜਾਰੀ ਕਰੇ ਪੰਜਾਬ ਸਰਕਾਰ-ਚੰਨੀ <br/>
ਅਜੀਤ ਡੈਸਕ
09-03-2026