ਬਠਿੰਡਾ, 9 ਮਾਰਚ (ਸੱਤਪਾਲ ਸਿੰਘ ਸਿਵੀਆਂ)-ਕਿਸਾਨ ਔਰਤਾਂ ਪ੍ਰਤੀ ਵਿਵਾਦਿਤ ਟਿੱਪਣੀ ਕਰਨ ਸਬੰਧੀ ਦਰਜ ਮਾਣਹਾਨੀ ਮਾਮਲੇ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਫ਼ਿਲਮ ਅਦਾਕਾਰਾ ਅਤੇ ਲੋਕ ਸਭਾ ਹਲਕਾ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਭਾਜਪਾ ਦੇ ਸੰਸਦ ਮੈਂਬਰ ਕੰਗਣਾ ਰਣੌਤ ਨੇ ਅੱਜ ਬਠਿੰਡਾ ਅਦਾਲਤ 'ਚ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤੀ | ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਰੱਖੀ ਗਈ ਹੈ | ਕੰਗਣਾ ਵਿਰੁੱਧ ਮਾਣਹਾਨੀ ਕੇਸ ਦਰਜ ਕਰਵਾਉਣ ਵਾਲੀ ਮਾਤਾ ਮਹਿੰਦਰ ਕੌਰ ਵਾਸੀ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅਚਾਨਕ ਅਦਾਲਤਾਂ ਦੀ ਲੀਗਲ ਮੀਟਿੰਗ ਆਉਣ ਕਰਕੇ ਅੱਜ ਦੀ ਸੁਣਵਾਈ ਬੇਸ਼ੱਕ ਨਹੀਂ ਹੋ ਸਕੀ ਪਰ ਕੰਗਣਾ ਰਣੌਤ ਨੇ ਤੈਅ ਸ਼ਰਤਾਂ ਅਨੁਸਾਰ ਆਪਣੀ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ 'ਚ ਆਪਣੀ ਹਾਜ਼ਰੀ ਲਗਵਾਈ | ਵਕੀਲ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਕੰਗਣਾ ਵਿਰੁੱਧ ਦੋ ਗਵਾਹ ਸੁਰਜੀਤ ਸਿੰਘ ਫੂਲ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਜਸਵੀਰ ਸਿੰਘ ਬਹਾਦਰਗੜ੍ਹ ਜੰਡੀਆਂ ਭੁਗਤਾਏ ਜਾਣੇ ਸਨ, ਜਿੰਨਾਂ ਨੂੰ ਅਦਾਲਤ ਨੇ ਉਕਤ ਮੀਟਿੰਗ ਅਗਲੀ 25 ਮਾਰਚ ਦੀ ਪੇਸ਼ੀ ਲਈ ਬਾਊਾਡ ਕਰ ਦਿੱਤਾ ਹੈ |