09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪਾਸਲਾ ਤੇ ਹੋਰਨਾਂ ਵਲੋਂ ਸਰਕਾਰੀ ਮੁਲਾਜ਼ਮਾਂ 'ਤੇ ਪੁਲਿਸ ਜਬਰ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 10-03-2026
ਜਲੰਧਰ, 9 ਮਾਰਚ (ਜਸਪਾਲ ਸਿੰਘ)-'ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ' (ਆਰ. ਐਮ. ਪੀ. ਆਈ.) ਨੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸ਼ਾਂਤਮਈ ਤੇ ਬਾਜਾਬਤਾ ਰਹਿ ਕੇ ਆਵਾਜ ਬੁਲੰਦ ਕਰਨ ਲਈ ਬੀਤੇ ਕੱਲ੍ਹ ਚੰਡੀਗੜ੍ਹ ਪੁੱਜੇ ਸਰਕਾਰੀ ਮੁਲਾਜ਼ਮਾਂ ਤੇ ਖਾਸ ਕਰਕੇ ਇਸਤਰੀਆਂ 'ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਢਾਹੇ ਗਏ ਪੁਲਿਸ ਜ਼ਬਰ ਦੀ ਸਖਤ ਨਿਖੇਧੀ ਕੀਤੀ ਹੈ | ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਮੁਲਾਜ਼ਮਾਂ 'ਤੇ ਕੀਤੇ ਗਏ ਜ਼ਬਰ ਨਾਲ 'ਆਪ' ਸਰਕਾਰ ਦਾ ਜਾਬਰ ਚਿਹਰਾ ਇਕ ਵਾਰ ਫਿਰ ਨੰਗਾ ਹੋ ਗਿਆ ਹੈ | ਆਗੂਆਂ ਨੇ ਕਿਹਾ ਹੈ ਕਿ 'ਕੌਮਾਂਤਰੀ ਇਸਤਰੀ ਦਿਵਸ' ਮੌਕੇ ਪੁਲਿਸ ਵਲੋਂ ਕੀਤੀ ਗਈ ਇਸਤਰੀ ਮੁਲਾਜ਼ਮਾਂ ਦੀ ਜ਼ਾਲਮਾਨਾ ਕੁੱਟ-ਮਾਰ ਤੇ ਔਰਤਾਂ ਦੇ ਸਵੈਮਾਣ ਨੂੰ ਸੱਟ ਮਾਰਨ ਵਾਲੀ ਖਿੱਚ-ਧੂਹ ਬੇਹੱਦ ਨਿੰਦਣਯੋਗ ਹੈ |

Ad Position 22
No active advertisement
ਪਿਛਲੀ ਖ਼ਬਰ ਕੰਗਣਾ ਨੇ ਵੀਡੀਓ ਕਾਨਫ਼ਰੰਸ ਰਾਹੀਂ ਭੁਗਤੀ ਪੇਸ਼ੀ, ਅਗਲੀ ਸੁਣਵਾਈ 25 ਨੂੰ ਅਗਲੀ ਖ਼ਬਰ ਕਾਰ ਸਵਾਰ ਅÏਰਤਾਂ ਇੱਕ ਔਰਤ ਦੀ ਵਾਲੀ ਉਤਾਰ ਕੇ ਭੱਜ ਨਿਕਲੀਆਂ <br/>
Ad Position 24