ਧਨੌਲਾ, 9 ਮਾਰਚ (ਜਤਿੰਦਰ ਸਿੰਘ ਧਨੌਲਾ)-ਦੋ ਕਾਰ ਸਵਾਰ ਅÏਰਤਾਂ ਨੇ ਗਊਸ਼ਾਲਾ ਧਨੌਲਾ ਤੋਂ ਮੱਥਾ ਟੇਕ ਕੇ ਵਾਪਸ ਆਪਣੀ ਦੁਕਾਨ 'ਤੇ ਪਰਤ ਰਹੀ ਇਕ ਅÏਰਤ ਦਰਸ਼ਨਾਂ ਦੇਵੀ ਦੇ ਅੱਗੇ ਆ ਕੇ ਆਪਣੀ ਗੱਡੀ ਰੋਕੀ | ਉਨ੍ਹਾਂ ਨੇ ਧਨੌਲੇ ਦੇ ਕਿਸੇ ਵਿਅਕਤੀ ਦਾ ਨਾਂਅ ਲੈ ਕੇ ਉਸ ਦਾ ਪਤਾ ਪੁੱਛਿਆ | ਅÏਰਤਾਂ ਨੇ ਦਰਸ਼ਨਾਂ ਦੇਵੀ ਨੂੰ ਇਹ ਕਹਿ ਕੇ ਗੱਡੀ 'ਚ ਬਿਠਾ ਲਿਆ ਕਿ ਉਹ ਕਿਰਪਾ ਕਰ ਕੇ ਉਨ੍ਹਾਂ ਨੂੰ ਮਿਲਣ ਵਾਲੇ ਦੇ ਘਰ ਤੱਕ ਛੱਡ ਦੇਣ | ਦਰਸ਼ਨਾ ਦੇਵੀ ਨੇ ਦੱਸਿਆ ਕਿ ਗੱਡੀ ਵਿਚ ਬੈਠਦੇ ਹੀ ਉਸ ਦੇ ਕੰਨ ਦੀ ਇਕ ਵਾਲੀ ਉਤਾਰ ਲਈ ਗਈ | ਜਦਕਿ ਦੂਸਰੀ ਵਾਲੀ ਉਤਾਰਨ ਦਾ ਯਤਨ ਕੀਤਾ ਤਾਂ ਦਰਸ਼ਨਾਂ ਦੇ ਵੀ ਨੇ ਰੌਲਾ ਪਾ ਦਿੱਤਾ | ਬੌਖ਼ਲਾਟ ਵਿਚ ਆਏ ਕਾਰ ਸਵਾਰ ਦਰਸ਼ਨਾਂ ਦੇਵੀ ਨੂੰ ਗੱਡੀ 'ਚੋਂ ਸੁੱਟ ਕੇ ਫ਼ਰਾਰ ਹੋ ਗਏ | ਇਕੱਤਰ ਜਾਣਕਾਰੀ ਅਨੁਸਾਰ ਕਾਰ ਨੂੰ ਕੋਈ ਪੁਰਸ਼ ਚਲਾ ਰਿਹਾ ਸੀ | ਜਦ ਕਿ ਦੋ ਅÏਰਤਾਂ ਨਾਲ ਸਵਾਰ ਸਨ | ਧਨੌਲਾ ਪੁਲਿਸ ਨੇ ਪੜਤਾਲ ਆਰੰਭ ਦਿੱਤੀ ਹੈ |