ਸ਼ਹਿਣਾ, 9 ਮਾਰਚ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਵਲੋਂ ਪੰਜਾਬ ਸਰਕਾਰ ਦਾ ਵਿਧਾਨ ਸਭਾ ਵਿਚ ਪੇਸ਼ ਹੋਏ ਬਜਟ ਨੂੰ ਲੈ ਕੇ ਡੂੰਘੀ ਚਿੰਤਾ ਪੇਸ਼ ਕੀਤੀ ਗਈ | ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਜਿੱਥੇ ਹਰ ਫ਼ਸਲ 'ਤੇ ਐਮ.ਐਸ.ਪੀ. ਦੇਣ ਦੀ ਗੱਲ ਕਰਦੀ ਸੀ, ਅੱਜ ਬਜਟ ਸੈਸ਼ਨ 'ਚ ਐਮ.ਐਸ.ਪੀ. ਨੂੰ ਲੈ ਕੇ ਕੋਈ ਬਜਟ ਨਹੀਂ ਰੱਖਿਆ ਗਿਆ, ਨਾਮਧਾਰੀ ਨੇ ਅੱਗੇ ਦੱਸਿਆ ਕਿ ਅੱਜ ਦੇ ਬਜਟ ਵਿਚ ਨਾ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਤੇ ਕੋਈ ਤਜਵੀਜ਼ ਰੱਖੀ ਗਈ ਅਤੇ ਨਾ ਹੀ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਡੇਅਰੀ ਫਾਰਮਿੰਗ ਲਈ ਕੋਈ ਖ਼ਾਸ ਰਕਮ ਦਾ ਐਲਾਨ ਕੀਤਾ ਗਿਆ | ਆਲੂ ਦੀ ਫ਼ਸਲ ਦਾ ਕਿਸਾਨਾਂ ਨੂੰ ਸਹੀ ਭਾਅ ਨਹੀਂ ਮਿਲ ਰਿਹਾ | ਜਿਸ ਨਾਲ ਕਿਸਾਨਾਂ ਨੂੰ ਆਰਥਿਕ ਸੱਟ ਵੱਜੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਦੀ ਬਾਂਹ ਫੜੀ, ਜਿਵੇਂ ਕਿ ਪਿਛਲੇ ਸਮੇਂ 'ਚ ਆਲੂ ਸਟੋਰ ਅਤੇ ਟਰਾਂਸਪੋਰਟ ਲਈ ਸਬਸਿਡੀ ਦਿੱਤੀ ਸੀ ਉਸ ਨੂੰ ਬਹਾਲ ਕੀਤਾ ਜਾਵੇ, ਮਾਰਚ ਮਹੀਨੇ ਵਿਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਕਣਕ ਦੀ ਫ਼ਸਲ 'ਤੇ ਆਉਣ ਵਾਲੇ ਝਾੜ 'ਤੇ ਚਿੰਤਾ ਦਾ ਵਿਸ਼ਾ ਹੈ |