ਬਰਨਾਲਾ, 9 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਪੰਜਾਬ ਸਰਕਾਰ ਵਲੋਂ ਬਜਟ ਦੌਰਾਨ ਜਨਰਲ ਵਰਗ ਦੀਆਂ ਅÏਰਤਾਂ ਨੂੰ 1000 ਰੁਪਏ ਅਤੇ ਐਸ.ਸੀ. ਵਰਗ ਨਾਲ ਸਬੰਧਿਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਕੀਤੇ ਗਏ ਐਲਾਨ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਗੰੁਮਰਾਹਕੁੰਨ ਕਰਾਰ ਦਿੱਤਾ ਹੈ | ਸ੍ਰੀ ਬਿੱਟੂ ਦੀਵਾਨਾ ਨੇ ਕਿਹਾ ਕਿ ਜਿਹੜੀ ਸਰਕਾਰ ਪਹਿਲਾਂ ਹੀ ਲੱਖਾਂ ਕਰੋੜਾਂ ਰੁਪਏ ਦੇ ਕਰਜ਼ੇ ਹੇਠ ਦੱਬੀ ਹੋਈ ਹੈ ਅਤੇ ਹਰ ਮਹੀਨੇ ਆਪਣਾ ਖਰਚਾ ਚਲਾਉਣ ਲਈ ਨਵਾਂ ਕਰਜ਼ਾ ਲੈ ਰਹੀ ਹੈ, ਉਹ ਪੰਜਾਬ ਦੀਆਂ ਲੱਖਾਂ ਅÏਰਤਾਂ ਨੂੰ ਇਹ ਰਾਸ਼ੀ ਕਿੱਥੋਂ ਦੇਵੇਗੀ? ਉਨ੍ਹਾਂ ਕਿਹਾ ਕਿ ਸਰਕਾਰ ਨੇ ਬਜਟ ਵਿਚ ਅੰਕੜਿਆਂ ਦੀ ਜਾਦੂਗਰੀ ਤਾਂ ਦਿਖਾਈ ਹੈ ਪਰ ਇਸ ਯੋਜਨਾ ਲਈ ਫ਼ੰਡ ਕਿੱਥੋਂ ਆਉਣਗੇ, ਇਸ ਦਾ ਕੋਈ ਸਪਸ਼ਟ ਰੋਡਮੈਪ ਨਹੀਂ ਦਿੱਤਾ | ਇਹ ਸਿਰਫ਼ ਆਉਣ ਵਾਲੀਆਂ ਚੋਣਾਂ ਨੂੰ ਮੁੱਖ ਰੱਖ ਕੇ ਸੁੱਟਿਆ ਗਿਆ ਇੱਕ ਚੋਣ ਗੱਫਾ ਹੈ, ਜਿਸ ਨੇ ਪਿਛਲੇ ਚਾਰ ਸਾਲਾਂ ਵਾਂਗ ਫਿਰ ਤੋਂ ਅÏਰਤਾਂ ਨੂੰ ਨਿਰਾਸ਼ ਹੀ ਕਰਨਾ ਹੈ |