11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਾਲੀਵੁੱਡ ਅਦਾਕਾਰ ਰਾਜ ਕੁੰਦਰਾ ਸਰਹੱਦੀ ਪਿੰਡ ਡੱਗ ਤੂਤ ਦੇ ਨਵੇਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ਨਤਮਸਤਕ ਹੋਏ <br/>

Ad Position 21
No active advertisement
ਪਿੰਡ ਡੱਗ ਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ (ਛਾਉਣੀ ਨਿਹੰਗ ਸਿੰਘ) ਵਿਖੇ ਬਾਲੀਵੁੱਡ ਅਦਾਕਾਰ ਰਾਜ ਕੁੰਦਰਾ ਨੂੰ ਸਨਮਾਨਿਤ ਕਰਨ ਸਮੇਂ ਮੁੱਖ ਸੇਵਾਦਾਰ ਬਾਬਾ ਮਾਨ ਸਿੰਘ ਨਾਲ ਹੋਰ ਸੇਵਾਦਾਰ | ਤਸਵੀਰ : ਗੁਰਵਿੰਦਰ ਸਿੰਘ ਕਲਸੀ <br/> 10-03-2026

ਚੋਗਾਵਾਂ , 9 ਮਾਰਚ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਡੱਗਤੂਤ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ (ਛਾਉਣੀ ਨਿਹੰਗ ਸਿੰਘ) ਵਿਖੇ ਮਸ਼ਹੂਰ ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਰਾਜ ਕੁੰਦਰਾ ਨਤਮਸਤਕ ਹੋਣ ਲਈ ਪਹੁੰਚੇ | ਉਨ੍ਹਾਂ ਨਵੇਂ ਉਸਾਰੇ ਜਾ ਰਹੇ ਗੁਰਦੁਆਰੇ ਦੀ ਕਾਰ ਸੇਵਾ ਵਿਚ ਇਕ ਲੱਖ ਰੁਪਏ ਮੁੱਖ ਸੇਵਾਦਾਰ ਬਾਬਾ ਮਾਨ ਸਿੰਘ ਨੂੰ ਭੇਟ ਕੀਤੇ | ਬਾਬਾ ਮਾਨ ਸਿੰਘ ਵਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਸਰਪੰਚ ਵਿਰਸਾ ਸਿੰਘ, ਰਣਜੀਤ ਸਿੰਘ, ਗੁਰ ਸਿਮਰਨ ਸਿੰਘ, ਗੁਰਜੀਤ ਸਿੰਘ, ਜਸਪਾਲ ਸਿੰਘ, ਜੋਗਾ ਸਿੰਘ, ਜੱਸਾ ਸਿੰਘ ਮਿਸਤਰੀ, ਪ੍ਰਦੀਪ ਸਿੰਘ, ਸਰਪੰਚ ਸਿਮਰਜੀਤ ਸਿੰਘ, ਬਾਬਾ ਗੱਬਰ ਸਿੰਘ, ਦੀਪ ਡੱਗ ਤੂਤ, ਸੋਨਾ ਸਿੰਘ, ਸਰਪੰਚ ਗੱਜਣ ਸਿੰਘ, ਗੁਰਮੀਤ ਸਿੰਘ ਸਾਬਕਾ ਸਰਪੰਚ, ਬਾਬਾ ਬਲਵਿੰਦਰ ਸਿੰਘ, ਹਰਦੇਵ ਸਿੰਘ ਡੇਅਰੀ ਵਾਲਾ, ਗੁਰਨਾਮ ਸਿੰਘ, ਸੁੱਖਾ ਸਿੰਘ, ਕਰਨੈਲ ਸਿੰਘ ਮੈਂਬਰ, ਬਿਕਰਮਜੀਤ ਸਿੰਘ ਬਿੱਕਾ, ਸੁਖਜਿੰਦਰ ਸਿੰਘ ਫੌਜੀ ਡੱਗਤੂਤ ਸਮੇਤ ਸਮੁੱਚੀ ਨਿਹੰਗ ਸਿੰਘ ਫੌਜ ਕੱਲੇਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ • ਫੰਡਾਮੈਂਟਲ ਰਾਈਟਸ ਐਂਡ ਵੂਮੈਨਸ-ਇੰਪਾਵਰਮੈਂਟ-ਬ... ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ ਵਲੋਂ 'ਖ਼ਾਲਸਾ ਮਾਰਚ' ਦੀ ਆਰੰਭਤਾ ਨਾਲ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ...
Ad Position 24