12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅਮਲੋਹ ਦੇ ਬੌਬਿਨ ਕਰਕਰਾ ਸਮੇਤ ਦੁਬਈ ਵਿਚ ਫਸੇ 40 ਪੰਜਾਬੀ ਸੁਰੱਖਿਅਤ ਵਤਨ ਪਰਤੇ <br/>

Ad Position 21
No active advertisement
ਅਜੀਤ ਡੈਸਕ 10-03-2026

ਅਮਲੋਹ, 9 ਮਾਰਚ (ਹਰਪ੍ਰੀਤ ਸਿੰਘ ਗਿੱਲ)-ਮਿਡਲ ਈਸਟ ਵਿਚ ਵਿਗੜੇ ਹਾਲਾਤਾਂ ਦਰਮਿਆਨ ਦੁਬਈ ਵਿਚ ਫਸੇ ਅਮਲੋਹ ਦੇ ਵਸਨੀਕ ਬੌਬਿਨ ਕਰਕਰਾ ਤੇ ਉਨ੍ਹਾਂ ਦੇ 40 ਹੋਰ ਸਾਥੀ ਪ੍ਰਸ਼ਾਸਨਿਕ ਯਤਨਾਂ ਸਦਕਾ ਲੰਘੀ ਰਾਤ ਸੁਰੱਖਿਅਤ ਭਾਰਤ ਪਹੁੰਚ ਗਏ ਹਨ | ਦੱਸਣਯੋਗ ਹੈ ਕਿ ਬੌਬਿਨ ਕਰਕਰਾ ਨੇ ਦੁਬਈ ਤੋਂ 'ਅਜੀਤ' ਨਾਲ ਸੰਪਰਕ ਕਰਕੇ ਉੱਥੋਂ ਦੇ ਗੰਭੀਰ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ | ਖ਼ਬਰ ਛਪਣ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਵੱਖ-ਵੱਖ ਐਨ.ਜੀ.ਓਜ਼ ਵਲੋਂ ਇਨ੍ਹਾਂ ਫਸੇ ਹੋਏ ਲੋਕਾਂ ਦੀ ਮਦਦ ਲਈ ਕਾਰਵਾਈ ਸ਼ੁਰੂ ਕੀਤੀ ਗਈ | ਭਾਰਤ ਪਰਤਣ ਤੋਂ ਬਾਅਦ ਬੌਬਿਨ ਨੇ ਗੱਲ ਕਰਦਿਆਂ 'ਅਜੀਤ' ਅਖ਼ਬਾਰ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ 'ਅਜੀਤ' ਵਿਚ ਲੱਗੀ ਸਹੀ ਤੱਥਾਂ ਦੇ ਆਧਾਰ 'ਤੇ ਖ਼ਬਰ ਕਾਰਨ ਹੀ ਉਨ੍ਹਾਂ ਦੀ ਵਾਪਸੀ ਸੰਭਵ ਹੋ ਸਕੀ | ਬੌਬਿਨ ਨੇ ਸਮਾਜ ਵਿਚ ਮੀਡੀਆ ਦੇ ਸਾਰਥਕ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ |

Ad Position 22
No active advertisement
ਪਿਛਲੀ ਖ਼ਬਰ ਬਾਜਵਾ ਦੀ ਅਗਵਾਈ 'ਚ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਕਾਂਗਰਸ ਵਿਧਾਇਕਾਂ ਦਾ ਵਫ਼ਦ ਅਗਲੀ ਖ਼ਬਰ ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਤੋਂ ਮਾਰਚ ਦੇ ਅਖੀਰ ਵਿਚ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ
Ad Position 24