18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਨੂੰ ਹ ਵਲੋਂ ਪ੍ਰੇਮੀ ਨਾਲ ਮਿਲ ਕੇ ਸੱਸ ਦਾ ਕਤਲ, ਦੋਵੇਂ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 12-03-2026
ਅੰਮਿ੍ਤਸਰ, 11 ਮਾਰਚ (ਰੇਸ਼ਮ ਸਿੰਘ)-ਸਥਾਨਕ ਇੰਦਰਾ ਕਲੋਨੀ ਝਬਾਲ ਰੋਡ ਵਿਖੇ ਹੋਏ ਬਜ਼ੁਰਗ ਔਰਤ ਦੇ ਅੰਨੇ੍ਹ ਕਤਲ ਦੀ ਗੁੱਥੀ ਪੁਲਿਸ ਨੇ ਤੁਰੰਤ ਸੁਲਝਾ ਲਈ ਹੈ ਇਹ ਕਤਲ ਕਿਸੇ ਹੋਰ ਵਲੋਂ ਨਹੀਂ ਬਲਕਿ ਮਿ੍ਤਕਾ ਦੀ ਨੂੰ ਹ ਨੇ ਹੀ ਪ੍ਰੇਮੀ ਨਾਲ ਮਿਲ ਕੇ ਕੀਤਾ | ਪੁਲ਼ਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਗਿ੍ਫਤਾਰ ਕੀਤੀ ਔਰਤ ਦੀ ਸ਼ਨਾਖਤ ਮਿੰਟੀ ਸ਼ਰਮਾ (39) ਤੇ ਦਲਬੀਰ ਸਿੰਘ ਉਰਫ਼ ਲਾਡੀ ਦੋਵੇਂ ਵਾਸੀ ਇੰਦਰਾ ਕਲੋਨੀ ਹਾਲ ਦਸਮੇਸ਼ ਨਗਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨ ਘਰ 'ਚ ਇਕੱਲੀ ਬਜ਼ੁਰਗ ਔਰਤ ਕਮਲੇਸ਼ ਰਾਣੀ (65) ਪਤਨੀ ਸ੍ਰੀ ਓਮ ਪ੍ਰਕਾਸ਼ ਵਾਸੀ ਇੰਦਰਾ ਕਲੋਨੀ ਝਬਾਲ ਰੋਡ ਦਾ ਕਤਲ ਹੋ ਗਿਆ ਸੀ ਤੇ ਮਿ੍ਤਕਾ ਦੀ ਨੂੰ ਹ ਨੇ ਪੁਲਿਸ ਨੂੰ ਦੱਸਿਆ ਕਿ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ ਜਿਸ ਕਾਰਨ ਇਹ ਕਤਲ ਚੋਰੀ ਦੀ ਨੀਅਤ ਨਾਲ ਘਰ ਦਾਖਲ ਹੋਏ ਵਿਅਕਤੀਆਂ ਵਲੋਂ ਕੀਤਾ ਗਿਆ ਲਗਦਾ ਸੀ | ਪੁਲਿਸ ਪਾਰਟੀ ਵਲੋਂ ਮੁਕਦਮਾ ਦੀ ਜਾਂਚ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਗਿ੍ਫਤਾਰ ਕੀਤੀ ਔਰਤ ਮਿੰਟੀ ਸ਼ਰਮਾ ਦੇ ਦਲਬੀਰ ਸਿੰਘ ਉਰਫ਼ ਲਾਡੀ ਨਾਲ ਕਥਿਤ ਪ੍ਰੇਮ ਸਬੰਧ ਸਨ ਅਤੇ ਇਨ੍ਹਾਂ ਦੋਵਾਂ ਦੇ ਸੰਬੰਧਾਂ ਕਾਰਨ ਉਸਦੀ ਸੱਸ ਕਮਲੇਸ਼ ਰਾਣੀ ਅਕਸਰ ਉਸ ਨਾਲ ਝਗੜਾ ਕਰਦੀ ਸੀ, ਜਿਸ ਕਾਰਨ ਦੋਵਾਂ ਮੁਲਜ਼ਮਾਂ ਨੇ ਕਮਲੇਸ਼ ਰਾਣੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ | ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਇੰਸ: ਮਨਜੀਤ ਕੌਰ 'ਤੇ ਆਧਾਰਿਤ ਪੁਲਿਸ ਟੀਮ ਵਲੋਂ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭੋਜਨ ਪਦਾਰਥਾਂ ਵਿਚ ਮਿਲਾਵਟਖੋਰੀ ਦਾ ਰੁਝਾਨ ਸਿਖ਼ਰਾਂ 'ਤੇ <br/> ਅਗਲੀ ਖ਼ਬਰ ਸੁਖਦੇਵ ਸਿੰਘ ਢੀਂਡਸਾ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ <br/>
Ad Position 24