18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਭੋਜਨ ਪਦਾਰਥਾਂ ਵਿਚ ਮਿਲਾਵਟਖੋਰੀ ਦਾ ਰੁਝਾਨ ਸਿਖ਼ਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 12-03-2026
ਬਠਿੰਡਾ, 11 ਮਾਰਚ (ਵੀਰਪਾਲ ਸਿੰਘ)-ਖਾਣਪੀਣ ਯੋਗ ਭੋਜਨ ਪਦਾਰਥਾਂ ਵਿਚ ਮਿਲਾਵਟਖੋਰੀ ਦਾ ਵੱਧ ਰਿਹਾ ਰੁਝਾਨ ਸਿਖ਼ਰਾਂ 'ਤੇ ਚੱਲ ਰਿਹਾ ਹੈ | ਮਨੁੱਖੀ ਜੀਵਨ ਲਈ ਹੁਣ ਬਜ਼ਾਰਾਂ ਵਿਚ ਵਿਕਣ ਵਾਲੇ ਮਿਲਾਵਟੀ ਦੁੱਧ ਉਤਪਾਦ ਅਤੇ ਕੈਮੀਕਲਾਂ ਨਾਲ ਪਕਾਏ ਗਏ ਫ਼ਰੂਟ ਅਤੇ ਕੀਟਨਾਸ਼ਕ ਸਪਰੇਅ ਅਤੇ ਵਾਧੂ ਖਾਦਾਂ ਦੇ ਇਸਤੇਮਾਲ ਕਰਨ ਨਾਲ ਪੈਦਾ ਕੀਤੀਆਂ ਸਿਹਤ ਲਈ ਘਾਤਕ ਸਬਜ਼ੀਆਂ ਸਿਹਤ ਲਈ ਜ਼ਹਿਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ | ਮੀਡੀਆ ਰਿਪੋਰਟਾਂ ਦੇ ਤਾਜ਼ੇ ਅੰਕੜਿਆਂ ਅਨੁਸਾਰ ਫ਼ਲ ਅਤੇ ਸਬਜ਼ੀ ਥੋਕ ਵਿਕਰੇਤਾ ਮੁਨਾਫ਼ਾਖੋਰੀ ਕਰਨ ਲਈ ਫ਼ਸਲਾਂ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖਣ ਲਈ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਕਰਨ ਅਤੇ ਫ਼ਲਾਂ ਨੂੰ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਜਿਹੇ ਪਾਬੰਦੀਸ਼ੁਦਾ ਰਸਾਇਣਾਂ ਦੀ ਗੈਸ ਨਾਲ ਕੇਲੇ, ਅੰਬ, ਪਪੀਤੇ ਵਰਗੇ ਫ਼ਲਾਂ ਨੂੰ ਪੀਲਾ ਕਰਕੇ ਉਪਰੋਂ ਪੱਕਾ ਦਿੰਦੇ ਹਨ, ਇਹ ਫ਼ਲ ਅੰਦਰੋਂ ਪੂਰੀ ਤਰ੍ਹਾਂ ਕੱਚੇ ਹੀ ਰਹਿੰਦੇ ਹਨ | ਸਿਹਤ ਮਾਹਿਰਾਂ ਅਨੁਸਾਰ ਕੈਲਸ਼ੀਅਮ ਕਾਰਬਾਈਡ ਦੁਆਰਾ ਪਕਾਏ ਗਏ ਫ਼ਲਾਂ ਵਿਚ ਆਰਸੈਨਿਕ ਅਤੇ ਫ਼ਾਸਫੋਰਸ ਵਰਗੇ ਜ਼ਹਿਰੀਲੇ ਤੱਤ ਪੈਦਾ ਹੋਣ ਦੀ ਸੰਭਾਵਨਾ ਬਣਨ ਨਾਲ ਫ਼ਲਾਂ ਦੀ ਗੁਣਵੱਤਾ ਨਸ਼ਟ ਹੋਣ ਦਾ ਵੱਡਾ ਕਾਰਨ ਬਣ ਰਹੀ ਹੈ ਅਜਿਹੇ ਫ਼ਲਾਂ ਦੇ ਸੇਵਨ ਕਰਨ ਨਾਲ ਮਨੁੱਖੀ ਪਾਚਣ ਪ੍ਰਣਾਲੀ ਦੇ ਪ੍ਰਭਾਵਿਤ ਹੋਣ ਨਾਲ, ਗਰਭਵਤੀ ਔਰਤਾਂ, ਬਜ਼ੁਰਗਾਂ, ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਲੱਗਣ ਦਾ ਕਾਰਨ ਬਣ ਰਹੇ ਹਨ | ਮੁਨਾਫ਼ਾਖੋਰ ਵਪਾਰੀ ਲੋਕਾਂ ਵਲੋਂ ਆਪਣੀਆਂ ਜੇਬਾਂ ਭਰਨ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ | ਵੱਧ ਰਹੀ ਮਿਲਾਵਟਖੋਰੀ ਫੂਡ ਸੇਫ਼ਟੀ ਵਿਭਾਗ ਦੀ ਲਾਪਰਵਾਹੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ | ਸਰਕਾਰਾਂ ਅਤੇ ਫੂਡ ਸੇਫ਼ਟੀ ਵਿਭਾਗ ਦੀ ਲਾਪਰਵਾਹੀ ਦੇਸ਼ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਪੀੜ੍ਹਤ ਬਣਾ ਰਹੀ | ਘਟੀਆ ਭੋਜਨ ਪਦਾਰਥਾਂ ਦੀ ਵਰਤੋਂ ਨਾਲ ਦੇਸ਼ ਦੇ ਲੋਕ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਆ ਰਹੇ ਹਨ | ਕੈਂਸਰ, ਪੇਟ ਦੇ ਰੋਗ, ਸ਼ੂਗਰ, ਲੀਵਰ ਦੀਆਂ ਬਿਮਾਰੀਆਂ ਨਾਲ ਮੌਤ ਦਰ ਵਿਚ ਵਾਧਾ ਹੋ ਰਿਹਾ ਹੈ | ਫੂਡ ਸੇਫ਼ਟੀ ਸਟੈਂਡਰਡ ਆਫ਼ ਇੰਡੀਆ ਮਿਲਾਵਟਖੋਰੀ ਦੇ ਅਹਿਮ ਮੁੱਦੇ ਨੂੰ ਲੈ ਕੇ ਸੰਵੇਦਨਸ਼ੀਲ ਨਜ਼ਰ ਨਹੀਂ ਆ ਰਿਹਾ | ਪੰਜਾਬ ਵਿਚ ਸਾਲ 2024 ਤੇ 2025 ਦਰਮਿਆਨ ਭੋਜਨ ਪਦਾਰਥਾਂ ਦੇ 22 ਫੀਸਦੀ ਨਮੂਨੇ ਫੇਲ ਪਾਏ ਗਏ ਹਨ | ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2022 ਤੋਂ ਸਾਲ 2025 ਤੱਕ ਪੰਜਾਬ ਵਿਚੋਂ ਇਕੱਤਰ ਕੀਤੇ ਗਏ 23000 ਦੇ ਕਰੀਬ ਨਮੂਨਿਆਂ ਵਿਚੋਂ 18 ਫੀਸਦੀ ਨਮੂਨੇ ਫੇਲ੍ਹ ਪਾਏ ਗਏ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੀ ਭਰਤੀ ਦੌਰਾਨ ਰਾਖਵੇਂਕਰਨ ਦੇ ਮੁੱਦੇ 'ਤੇ ਹਾਈ ਕੋਰਟ ਵਲੋਂ ਪੀ.ਏ.ਯੂ. ਲੁਧਿਆਣਾ ਨੂੰ ਨੋਟਿਸ <br/> ਅਗਲੀ ਖ਼ਬਰ ਨੂੰ ਹ ਵਲੋਂ ਪ੍ਰੇਮੀ ਨਾਲ ਮਿਲ ਕੇ ਸੱਸ ਦਾ ਕਤਲ, ਦੋਵੇਂ ਗਿ੍ਫ਼ਤਾਰ <br/>
Ad Position 24