ਲੁਧਿਆਣਾ, 12 ਮਾਰਚ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਾਸੀਆਂ ਨੂੰ ਘਰ ਬੈਠੇ ਟੈਕਸ ਅਦਾ ਕਰਨ ਦੀ ਸਹੂਲਤ ਦੇਣ ਲਈ ਲੁਧਿਆਣਾ ਨਗਰ ਨਿਗਮ ਵਲੋਂ ਈ-ਪੀ.ਓ.ਐਸ. ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ ਹੈ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਸਰਾਭਾ ਨਗਰ ਸਥਿਤ ਜ਼ੋਨ ਡੀ ਦਫ਼ਤਰ ਵਿਚ ਇਹ ਮਸ਼ੀਨਾਂ ਲਾਂਚ ਕੀਤੀਆਂ | ਇਸ ਨਾਲ ਲੁਧਿਆਣਾ ਨਗਰ ਨਿਗਮ ਪੰਜਾਬ ਦਾ ਪਹਿਲਾ ਨਿਗਮ ਬਣ ਗਿਆ ਹੈ, ਜਿੱਥੇ ਘਰ-ਘਰ ਜਾ ਕੇ ਈ-ਪੀ.ਓ.ਐਸ. ਮਸ਼ੀਨਾਂ ਰਾਹੀਂ ਟੈਕਸ ਅਤੇ ਹੋਰ ਫ਼ੀਸ ਦੀ ਵਸੂਲੀ ਕੀਤੀ ਜਾਵੇਗੀ | ਇਨ੍ਹਾਂ ਮਸ਼ੀਨਾਂ ਰਾਹੀਂ ਪ੍ਰਾਪਰਟੀ ਟੈਕਸ, ਟਰੇਡ ਲਾਇਸੈਂਸ ਫ਼ੀਸ ਤੇ ਨਗਰ ਨਿਗਮ ਦੀ ਜਾਇਦਾਦ ਦਾ ਕਿਰਾਇਆ ਵੀ ਜਮ੍ਹਾ ਕਰਵਾਇਆ ਜਾ ਸਕੇਗਾ | ਇਸ ਮੌਕੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਜ਼ੋਨਲ ਸੁਪਰਿੰਟੈਂਡੇਂਟ ਵਿਵੇਕ ਵਰਮਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ |
ਸੂਬੇ 'ਚ ਪਹਿਲੀ ਵਾਰ ਲੁਧਿਆਣਾ ਨਗਰ ਨਿਗਮ ਦੀ ਘਰ-ਘਰ ਈ-ਪੀ.ਓ.ਐਸ. ਮਸ਼ੀਨਾਂ ਨਾਲ ਟੈਕਸ ਵਸੂਲੀ
ਅਜੀਤ ਡੈਸਕ
13-03-2026