03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹੁਣ ਲੁਧਿਆਣਾ ਸਟੇਸ਼ਨ 'ਤੇ ਮਿਲੇਗਾ ਆਰਾਮ ਦਾ ਨਵਾਂ ਅਨੁਭਵ ਜਲਦ ਸ਼ੁਰੂ ਹੋਵੇਗੀ 'ਰਿਲੈਕਸ ਚੇਅਰ' ਸਹੂਲਤ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026

ਫ਼ਿਰੋਜ਼ਪੁਰ, 27 ਮਾਰਚ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੇ ਸਫ਼ਰ ਨੂੰ ਸੁਖਦ ਅਤੇ ਆਰਾਮਦਾਇਕ ਬਣਾਉਣ ਦੀ ਦਿਸ਼ਾ ਵਿਚ ਫਿਰੋਜ਼ਪੁਰ ਮੰਡਲ ਇਕ ਹੋਰ ਨਵੀਂ ਪਹਿਲ ਕਰਨ ਜਾ ਰਿਹਾ ਹੈ | ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹਿਲੀ ਵਾਰ 'ਰਿਲੈਕਸ ਚੇਅਰ' ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ | ਇਹ ਪਹਿਲ ਨਾ ਸਿਰਫ਼ ਯਾਤਰੀਆਂ ਨੂੰ ਨਵੀਂ ਸਹੂਲਤ ਪ੍ਰਦਾਨ ਕਰੇਗੀ | ਸਗੋਂ ਰੇਲਵੇ ਦੇ ਗੈਰ-ਕਿਰਾਇਆ ਮਾਲੀਏ ਵਿਚ ਵੀ ਵਾਧਾ ਕਰੇਗੀ | ਇਹ ਸਹੂਲਤ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ, ਅੰਗਹੀਣਾਂ ਅਤੇ ਲੰਬੀ ਦੂਰੀ ਦੇ ਯਾਤਰੀਆਂ ਲਈ ਲਾਹੇਵੰਦ ਸਾਬਤ ਹੋਵੇਗੀ | ਜਿਸ ਨਾਲ ਉਨ੍ਹਾਂ ਦੀ ਯਾਤਰਾ ਵਧੇਰੇ ਸਹਿਜ ਅਤੇ ਅਨੰਦਮਈ ਬਣੇਗੀ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਲਗਾਤਾਰ ਯਾਤਰੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਮੰਡਲ ਭਵਿੱਖ 'ਚ ਵੀ ਇਸੇ ਤਰ੍ਹਾਂ ਦੀਆਂ ਨਵੀਆਂ ਅਤੇ ਯਾਤਰੀ-ਕੇਂਦਿ੍ਤ ਸਹੂਲਤਾਂ ਸ਼ੁਰੂ ਕਰਦਾ ਰਹੇਗਾ, ਤਾਂ ਜੋ ਯਾਤਰੀਆਂ ਨੂੰ ਬਿਹਤਰ ਯਾਤਰਾ ਅਨੁਭਵ ਮਿਲਦਾ ਰਹੇ |

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਭਾਸ਼ਾ ਵਿਗਿਆਨੀ ਤੇ ਪੰਜਾਬੀ ਦੇ ਵਿਦਵਾਨ ਡਾ. ਰਣਜੀਤ ਸਿੰਘ ਬਾਜਵਾ ਅਗਲੀ ਖ਼ਬਰ ਡੀਜ਼ਲ-ਪੈਟਰੋਲ 'ਤੇ ਐਕਸਾਈਜ਼ ਡਿਊਟੀ 'ਚ ਵੱਡੀ ਕਟੌਤੀ, ਆਮ ਜਨਤਾ ਨੂੰ ਰਾਹਤ-ਜਾਖੜ
Ad Position 24