03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਨਹੀਂ ਰਹੇ ਭਾਸ਼ਾ ਵਿਗਿਆਨੀ ਤੇ ਪੰਜਾਬੀ ਦੇ ਵਿਦਵਾਨ ਡਾ. ਰਣਜੀਤ ਸਿੰਘ ਬਾਜਵਾ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਬਤੌਰ ਪ੍ਰਫੈਸਰ ਅਤੇ ਮੁਖੀ ਪੰਜਾਬੀ ਵਿਭਾਗ, ਡੀਨ ਭਾਸ਼ਾਵਾਂ ਅਤੇ ਹੋਰ ਕਈ ਅਹੁਦਿਆਂ, ਜਿਨ੍ਹਾਂ 'ਚ ਵਾਈਸ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਰਜਿਸਟਰਾਰ ਬੜੂ ਸਾਹਿਬ ਯੂਨੀਵਰਸਿਟੀ ਆਦਿ ਸ਼ਾਮਿਲ ਹਨ, ਉੱਪਰ ਰਹਿ ਕੇ ਸੇਵਾਵਾਂ ਦੇਣ ਉਪਰੰਤ ਸੇਵਾਮੁਕਤ ਹੋਏ ਪੰਜਾਬੀ ਅਤੇ 'ਲਿੰਗੂਇਸਟਿਕਸ' ਦੇ ਪ੍ਰਸਿੱਧ ਵਿਦਵਾਨ ਡਾ. ਰਣਜੀਤ ਸਿੰਘ ਬਾਜਵਾ ਬੀਤੇ ਕੱਲ੍ਹ ਇਸ ਦੁਨੀਆ ਤੋਂ ਰੁਖਸਤ ਹੋ ਗਏ | ਉਨ੍ਹਾਂ ਅਨੇਕਾਂ ਹੀ ਵਿਦਿਆਰਥੀਆਂ ਨੂੰ ਪੰਜਾਬੀ ਮਾਤਾ ਭਾਸ਼ਾ ਅਤੇ ਭਾਸ਼ਾ ਵਿਗਿਆਨ ਨਾਲ ਜੋੜਿਆ | ਇਸ ਮੌਕੇ ਡਾ. ਬਾਜਵਾ ਦੀ ਮੌਤ 'ਤੇ ਡਾ. ਕਰਮਜੀਤ ਸਿੰਘ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਡਾ. ਕੁਲਦੀਪ ਸਿੰਘ ਸੇਵਾਮੁਕਤ ਪ੍ਰੋ. ਅਤੇ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ. ਰਘਬੀਰ ਸਿੰਘ ਸੇਵਾ ਮੁਕਤ ਮੁਖੀ ਅਤੇ ਡੀਨ ਫੈਕਲਟੀ ਕਾਮਰਸ ਵਿਭਾਗ (ਜੀ.ਐਨ.ਡੀ.ਯੂ. ਅੰਮਿ੍ਤਸਰ), ਡਾ. ਬਿਕਰਮ ਸਿੰਘ ਵਿਰਕ (ਸੇਵਾ ਮੁਕਤ ਪਿ੍ੰਸੀਪਲ), ਡਾ. ਐਨ.ਪੀ. ਸਿੰਘ ਸੇਵਾਮੁਕਤ ਡੀਨ ਪੀ.ਟੀ.ਯੂ., ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਡਾ. ਸੁਖਪਾਲ ਸਿੰਘ ਸੰਪਾਦਕ ਪੰਜਾਬ ਪੋਸਟ ਅਮਰੀਕਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ | ਡਾ. ਬਾਜਵਾ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲ ਦਸੂਹਾ ਅਤੇ ਗ੍ਰੈਜੂਏਸ਼ਨ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਹਾਸਿਲ ਕਰਨ ਉਪਰੰਤ ਪਹਿਲੀ ਨੌਕਰੀ ਬਤੌਰ ਲੈਕਚਰਾਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਸ਼ੁਰੂ ਕੀਤੀ, ਉਪਰੰਤ ਉਨ੍ਹਾਂ ਨੇ ਲਿੰਗੁਇਸਟਿਕਸ ਉਪਰ ਡਾਕਟਰੇਟ ਦੀ ਡਿਗਰੀ ਭਾਸ਼ਾ ਵਿਗਿਆਨੀ ਡਾ. ਹਰਜੀਤ ਸਿੰਘ ਗਿੱਲ ਦੀ ਰਹਿਨੁਮਾਈ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ | ਉਨ੍ਹਾਂ ਕੁੱਝ ਸਮਾਂ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਪਟਿਆਲਾ ਵਿਖੇ ਵੀ ਸੇਵਾ ਕੀਤੀ ਜਿਥੋਂ ਉਨ੍ਹਾਂ 1986 ਵਿਚ ਬਤੌਰ ਐਸੋਸੀਏਟ ਪ੍ਰਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੇਵਾ ਆਰੰਭ ਕੀਤੀ | ਉਨ੍ਹਾਂ ਦੁਆਰਾ ਦੋ ਕਿਤਾਬਾਂ ਲਿਖੀਆਂ ਗਈਆਂ ਅਤੇ ਅਨੇਕਾਂ ਹੀ ਲੇਖ ਦੇਸ਼ ਅਤੇ ਵਿਦੇਸ਼ ਦੇ ਮੰਨੇ ਪ੍ਰਮੰਨੇ ਜਰਨਲਜ਼ ਵਿਚ ਪ੍ਰਕਾਸ਼ਿਤ ਹੋਏ | ਉਨ੍ਹਾਂ ਨੇ ਭਾਰਤ ਅਤੇ ਦੁਨੀਆ ਦੇ ਕਈ ਮੁਲਕਾਂ 'ਚ ਆਪਣੇ ਖੋਜ ਪੱਤਰ ਪੜ੍ਹੇ | 80 ਸਾਲ ਦੀ ਉਮਰ ਵਿਚ ਵੀ ਉਹ ਪੂਰੇ ਕਾਰਜਸ਼ੀਲ ਸਨ ਅਤੇ ਕਰੀਬ ਇਕ ਸਾਲ ਪਹਿਲਾਂ ਹੀ ਉਨ੍ਹਾਂ ਦੁਆਰਾ ਰਚਿਤ ਭਾਰਤੀ ਸਿਨੇਮਾ ਉਪਰ ਇਕ ਕਿਤਾਬ ਪ੍ਰਕਾਸ਼ਿਤ ਹੋਈ ਸੀ |
Ad Position 22
No active advertisement
ਪਿਛਲੀ ਖ਼ਬਰ ਬੰਪਰ ਕਣਕ ਦੀ ਫ਼ਸਲ ਦਰਮਿਆਨ ਬਾਰਦਾਨੇ ਦੀ ਘਾਟ, ਮੰਡੀਆਂ ਦੇ ਪ੍ਰਬੰਧਾਂ 'ਤੇ ਉੱਠੇ ਗੰਭੀਰ ਸਵਾਲ <br/> ਅਗਲੀ ਖ਼ਬਰ ਹੁਣ ਲੁਧਿਆਣਾ ਸਟੇਸ਼ਨ 'ਤੇ ਮਿਲੇਗਾ ਆਰਾਮ ਦਾ ਨਵਾਂ ਅਨੁਭਵ ਜਲਦ ਸ਼ੁਰੂ ਹੋਵੇਗੀ 'ਰਿਲੈਕਸ ਚੇਅਰ' ਸਹੂਲਤ
Ad Position 24