ਵਾਸ਼ਿੰਗਟਨ ਡੀ.ਸੀ., 27 ਮਾਰਚ (ਪੀ.ਟੀ.ਆਈ.)-ਈਰਾਨ ਨਾਲ ਜੁੜੇ ਹੈਕਰਾਂ ਨੇ ਅਮਰੀਕੀ ਏਜੰਸੀ ਐਫ.ਬੀ.ਆਈ. ਦੇ ਡਾਇਰੈਕਟਰ ਕਾਸ਼ ਪਟੇਲ ਦੇ ਨਿੱਜੀ ਈ-ਮੇਲ ਇਨਬਾਕਸ ਨੂੰ ਹੈਕ ਕਰ ਲਿਆ ਹੈ | ਹੈਕਰਾਂ ਨੇ ਪਟੇਲ ਦੇ ਈ-ਮੇਲ ਖਾਤੇ ਤੋਂ ਫੋਟੋਆਂ ਤੇ ਹੋਰ ਦਸਤਾਵੇਜ਼ ਕੱਢੇ ਤੇ ਉਨ੍ਹਾਂ ਨੂੰ ਇੰਟਰਨੈੱਟ 'ਤੇ ਪ੍ਰਕਾਸ਼ਿਤ ਕੀਤਾ | ਅਮਰੀਕੀ ਨਿਆਂ ਵਿਭਾਗ ਦੇ ਇਕ ਅਧਿਕਾਰੀ ਨੇ ਰਾਇਟਰਜ਼ ਨੂੰ ਇਸਦੀ ਪੁਸ਼ਟੀ ਕੀਤੀ | ਅਮਰੀਕੀ ਅਧਿਕਾਰੀ ਨੇ ਕਿਹਾ ਕਿ ਈਰਾਨ ਨਾਲ ਜੁੜੇ ਹੈਕਰਾਂ ਨੇ ਕਾਸ਼ ਪਟੇਲ ਦੇ ਨਿੱਜੀ ਈ-ਮੇਲ ਖਾਤੇ ਤੋਂ ਫੋਟੋਆਂ ਤੇ ਹੋਰ ਸਮੱਗਰੀ ਲੀਕ ਕੀਤੀ | ਸਮੂਹ ਨੇ ਉਸਦੀਆਂ ਕਈ ਸਾਲਾਂ ਪੁਰਾਣੀਆਂ ਤਸਵੀਰਾਂ ਉਸਦੇ ਪੇਸ਼ੇਵਰ ਰੈਜ਼ਿਊਮੇ ਤੇ ਹੋਰ ਨਿੱਜੀ ਦਸਤਾਵੇਜ਼ਾਂ ਨੂੰ ਆਨਲਾਈਨ ਪੋਸਟ ਕੀਤਾ ਹੈ | ਇਹਨਾਂ 'ਚੋਂ ਬਹੁਤ ਸਾਰੇ ਰਿਕਾਰਡ ਇਕ ਦਹਾਕੇ ਤੋਂ ਵੱਧ ਪੁਰਾਣੇ ਹਨ |