01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਈ.ਡੀ. ਵਲੋਂ ਅਲ ਫਲਾਹ ਗਰੁੱਪ ਦਾ ਚੇਅਰਮੈਨ ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-03-2026
ਨਵੀਂ ਦਿੱਲੀ, 27 ਮਾਰਚ (ਪੀ. ਟੀ. ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੱਸਿਆ ਕਿ ਉਸ ਨੇ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਦਿੱਲੀ 'ਚ 45 ਕਰੋੜ ਰੁਪਏ ਦੀ ਜ਼ਮੀਨ ਧੋਖਾਧੜੀ ਨਾਲ ਜੁੜੇ ਇਕ ਨਵੇਂ ਹਵਾਲਾ ਰਾਸ਼ੀ ਮਾਮਲੇ 'ਚ ਦੁਬਾਰਾ ਗਿ੍ਫ਼ਤਾਰ ਕੀਤਾ ਹੈ | 61 ਸਾਲਾ ਸਿੱਦੀਕੀ ਨੂੰ ਪਹਿਲੀ ਵਾਰ ਨਵੰਬਰ 2025 'ਚ ਸੰਘੀ ਜਾਂਚ ਏਜੰਸੀ ਵਲੋਂ ਇਕ ਵੱਖਰੇ ਹਵਾਲਾ ਰਾਸ਼ੀ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਸੀ, ਜੋ ਉਸ ਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨਾਲ ਕਥਿਤ ਤੌਰ 'ਤੇ ਧੋਖਾਧੜੀ ਕਰਕੇ ਉਸ ਦੇ ਅਦਾਰਿਆਂ ਦੀ ਮਾਨਤਾ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਕੀਤਾ ਗਿਆ ਸੀ | ਫਰੀਦਾਬਾਦ (ਹਰਿਆਣਾ) ਸਥਿਤ ਯੂਨੀਵਰਸਿਟੀ 10 ਨਵੰਬਰ, 2025 ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਨਾਲ ਜੁੜੇ ਇਕ 'ਵਾਈਟ-ਕਾਲਰ' ਅੱਤਵਾਦੀ ਮਾਡਿਊਲ ਦੀ ਜਾਂਚ ਦੌਰਾਨ ਜਾਂਚ ਦੇ ਘੇਰੇ 'ਚ ਆਈ ਸੀ, ਜਿਸ 'ਚ 15 ਲੋਕ ਮਾਰੇ ਗਏ ਸਨ | ਅਧਿਕਾਰੀਆਂ ਨੇ ਦੱਸਿਆ ਕਿ ਸਿੱਦੀਕੀ ਨੂੰ 24 ਮਾਰਚ ਨੂੰ ਤਿਹਾੜ ਜੇਲ੍ਹ ਤੋਂ ਤਾਜ਼ਾ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਸੀ, ਜਿਥੇ ਉਹ ਪਿਛਲੇ ਈ.ਡੀ. ਅਤੇ ਦਿੱਲੀ ਪੁਲਿਸ ਕੇਸ 'ਚ ਨਿਆਂਇਕ ਹਿਰਾਸਤ 'ਚ ਹੈ |

Ad Position 22
No active advertisement
ਪਿਛਲੀ ਖ਼ਬਰ ਇਸ ਵਾਰ ਗੁਜਰਾਤ ਦੇ ਲੋਕ ਮੁਫ਼ਤ ਖੇਤੀ ਤੇ ਘਰੇਲੂ ਬਿਜਲੀ, ਅÏਰਤਾਂ ਨੂੰ 1 ਹਜ਼ਾਰ ਰੁਪਏ, 10 ਲੱਖ ਦਾ ਸਿਹਤ ਬੀਮਾ ਤੇ ਚੰ... ਅਗਲੀ ਖ਼ਬਰ ਆਮ ਆਦਮੀ ਨੂੰ ਕਿਹੜੀ ਰਾਹਤ ਮਿਲੀ-ਪਵਨ ਖੇੜਾ
Ad Position 24