05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਮਰੀਕੀ ਡਾਲਰ 'ਤੇ ਹੁਣ ਹੋਣਗੇ ਟਰੰਪ ਦੇ ਦਸਤਖਤ <br/>

Ad Position 21
No active advertisement
ਅਜੀਤ ਡੈਸਕ 28-03-2026
ਸਾਨ ਫਰਾਂਸਿਸਕੋ, 27 ਮਾਰਚ (ਐਸ. ਅਸ਼ੋਕ ਭੌਰਾ)-ਅਮਰੀਕੀ ਕਾਗਜ਼ੀ ਮੁਦਰਾ 'ਤੇ ਆਜ਼ਾਦੀ ਦੀ 250ਵੀਂ ਵਰੇ੍ਹਗੰਢ ਮਨਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਹੋਣਗੇ, ਖਜ਼ਾਨਾ ਵਿਭਾਗ ਨੇ ਕਿਹਾ ਕਿ 165 ਸਾਲਾਂ 'ਚ ਪਹਿਲੀ ਵਾਰ ਹੈ ਜਦੋਂ ਕਿਸੇ ਰਾਸ਼ਟਰਪਤੀ ਦੇ ਕਾਲ 'ਚ ਅਮਰੀਕੀ ਪੈਸੇ ਤੋਂ ਅਮਰੀਕਾ ਦੇ ਖਜ਼ਾਨਚੀ ਦੇ ਦਸਤਖ਼ਤ ਨੂੰ ਮਿਟਾ ਦਿੱਤਾ ਗਿਆ ਹੈ | ਖਜ਼ਾਨਾ ਵਿਭਾਗ ਨੇ ਦੱਸਿਆ ਕਿ ਟਰੰਪ ਤੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਦੇ ਦਸਤਖਤਾਂ ਵਾਲੇ ਪਹਿਲੇ 100 ਡਾਲਰ ਦੇ ਨੋਟ ਜੂਨ 'ਚ ਛਾਪੇ ਜਾਣਗੇ, ਇਸ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਵਿਚ ਹੋਰ ਨੋਟ ਆਉਣਗੇ | ਖਜ਼ਾਨਾ ਵਿਭਾਗ ਦਾ ਉੱਕਰਨ ਤੇ ਛਪਾਈ ਬਿਊਰੋ ਹਾਲੇ ਵੀ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਤੇ ਖਜ਼ਾਨਚੀ ਲਿਨ ਮਲੇਰਬਾ ਦੇ ਦਸਤਖਤਾਂ ਵਾਲੇ ਨੋਟ ਤਿਆਰ ਕਰ ਰਿਹਾ ਹੈ | ਖਜਾਨਾ ਵਿਭਾਗ ਦੇ ਖਜਾਨਚੀ ਨੂੰ ਇਸ ਕਤਾਰ 'ਚੋਂ ਲਾਂਭੇ ਕਰ ਦਿੱਤਾ ਜਾਵੇਗਾ | ਦਸਤਖਤ ਵਿਚ ਤਬਦੀਲੀ ਟਰੰਪ ਪ੍ਰਸ਼ਾਸਨ ਤੇ ਇਸ ਦੇ ਸਹਿਯੋਗੀਆਂ ਦੁਆਰਾ ਇਮਾਰਤਾਂ, ਸੰਸਥਾਵਾਂ, ਸਰਕਾਰੀ ਪ੍ਰੋਗਰਾਮਾਂ, ਜੰਗੀ ਜਹਾਜ਼ਾਂ ਤੇ ਸਿੱਕਿਆਂ 'ਤੇ ਰਾਸ਼ਟਰਪਤੀ ਦਾ ਨਾਂਅ ਲਗਾਉਣ ਦੀ ਤਾਜ਼ਾ ਕੋਸ਼ਿਸ਼ ਹੈ | ਟਰੰਪ ਦੀ ਤਸਵੀਰ ਵਾਲੇ ਇਕ ਯਾਦਗਾਰੀ ਸੋਨੇ ਦੇ ਸਿੱਕੇ ਦੇ ਡਿਜ਼ਾਈਨ ਨੂੰ ਇੱਕ ਸੰਘੀ ਕਲਾ ਪੈਨਲ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦੇ ਮੈਂਬਰਾਂ ਨੂੰ ਉਸ ਨੇ ਨਿਯੁਕਤ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ 21 ਜਨਵਰੀ ਤੋਂ ਲੈ ਕੇ ਹੁਣ ਤੱਕ ਗੈਂਗਸਟਰ ਵਿਰੋਧੀ ਹੈਲਪਲਾਈਨ 'ਤੇ 590 ਸੂਚਨਾਵਾਂ ਪ੍ਰਾਪਤ ਹੋਈਆਂ-ਡੀ.ਆਈ.ਜੀ. ਚੌਹਾਨ... ਅਗਲੀ ਖ਼ਬਰ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਖਾਮੇਨੇਈ ਦੀ ਮੌਤ ਨੂੰ ਲੈ ਕੇ ਹੰਗਾਮਾ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ 'ਚ ਝੜ...
Ad Position 24
No active advertisement