28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਕਾਰ ਵੱਲ ਦੇਖਣ ਦੀ ਥਾਂ ਪੰਥ ਵੱਲ ਦੇਖਣ-ਦਲ ਖ਼ਾਲਸਾ <br/>

Ad Position 21
No active advertisement
ਅਜੀਤ ਡੈਸਕ 06-04-2026

ਰਈਆ, 5 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-'ਬੇਅਦਬੀਆਂ ਦੇ ਪਿੱਛੇ ਕੌਣ, ਕੀ ਹੈ ਸਾਜਿਸ' ਵਿਸ਼ੇ 'ਤੇ ਦਲ ਖਾਲਸਾ ਵਲੋਂ ਅੱਜ ਰਈਆ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪੰਥਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਆਪਣੇ ਵਿਚਾਰ ਪੇਸ਼ ਕੀਤੇ | ਸੈਮੀਨਾਰ ਵਿਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਇਕ ਮਤੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਅਦਬੀ ਦੀਆਂ ਵਧਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਰਕਾਰ ਵੱਲ ਦੇਖਣ ਦੀ ਥਾਂ ਪੰਥ ਨੂੰ ਲਾਮਬੰਦ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ | ਮਤੇ ਵਿਚ ਕਿਹਾ ਗਿਆ ਹੈ, 'ਅਸੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਕੋਈ ਨਵਾਂ ਕਾਨੂੰਨ ਬਣਾਉਣ ਲਈ ਸਰਕਾਰ ਨੂੰ ਕਹਿਣ ਦੀ ਬਜਾਏ ਖਾਲਸਾ ਪੰਥ ਨੂੰ ਸਿੱਖ ਜੁਝਾਰੂ ਰਵਾਇਤਾਂ ਅਨੁਸਾਰ ਅਜਿਹੀਆਂ ਚੁਣੌਤੀਆਂ ਦਾ ਦਿ੍ੜ੍ਹਤਾ ਤੇ ਦਲੇਰੀ ਨਾਲ ਸਾਹਮਣਾ ਕਰਨ ਤੇ ਜਵਾਬ ਦੇਣ ਲਈ ਤਿਆਰ ਕਰਨ ਵਾਸਤੇ ਕਦਮ ਚੁੱਕਣ | ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਉਹ ਭਲਕੇ ਸ਼੍ਰੋਮਣੀ ਕਮੇਟੀ ਵਲੋਂ ਸੱਦੀ ਪੰਥਕ ਇਕੱਤਰਤਾ ਵਿਚ ਹਿੱਸਾ ਲੈਣਗੇ ਤੇ ਉੱਥੇ ਪੰਥ ਦੇ ਸਾਹਮਣੇ ਅੱਜ ਦੇ ਸੈਮੀਨਾਰ ਦੇ ਫ਼ੈਸਲਿਆਂ ਨੂੰ ਰੱਖਣਗੇ | ਇਸ ਮੌਕੇ ਬੋਲਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਜਦੋਂ ਵੀ ਅਸੀਂ ਖਾਲਸਾਈ ਰਵਾਇਤ ਦਾ ਸਹਾਰਾ ਲੈਣ ਦੀ ਗੱਲ ਕਰਦੇ ਹਾਂ ਤਾਂ ਸਾਡੇ 'ਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦਾ ਦੋਸ਼ ਲਾਇਆ ਜਾਂਦਾ ਹੈ | ਸਾਡੇ ਕੋਲ ਇਸ ਗੱਲ ਦਾ ਬਹੁਤ ਕੌੜਾ ਤਜ਼ਰਬਾ ਹੈ | ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਜ਼ਿਸ਼ਘਾੜੇ- ਅਖੌਤੀ ਧਾਰਮਿਕ ਤੇ ਰਾਜਨੀਤਿਕ, ਜਿਨ੍ਹਾਂ ਨੂੰ ਅਜੇ ਬੇਨਕਾਬ ਕੀਤਾ ਜਾਣਾ ਬਾਕੀ ਹੈ, ਸਭ ਤੋਂ ਖਤਰਨਾਕ ਲੋਕ ਹਨ ਜਿਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ | ਇਸ ਮੌਕੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਸਿੱਖ ਕਾਰਕੁੰਨ ਨਰਾਇਣ ਸਿੰਘ ਚੌੜਾ, ਪ੍ਰੋ. ਜਗਮੋਹਨ ਸਿੰਘ, ਅਕਾਲੀ ਦਲ (ਅੰਮਿ੍ਤਸਰ) ਦੇ ਕਾਰਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਤ ਸਿੰਘ ਬੜਾ ਪਿੰਡ ਨੇ ਵੀ ਸੰਬੋਧਨ ਕੀਤਾ | ਸਟੇਜ ਦਾ ਸੰਚਾਲਨ ਮਾਸਟਰ ਕੁਲਵੰਤ ਸਿੰਘ ਫੇਰੂਮਾਨ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਨਾਲੀ ਵਿਚ ਸੈਲਾਨੀਆਂ ਦੀ ਜੇਬ 'ਤੇ 'ਗ੍ਰੀਨ ਟੈਕਸ' ਦੀ ਮਾਰ <br/> ਅਗਲੀ ਖ਼ਬਰ ਬੇਅਦਬੀਆਂ ਸੰਬੰਧੀ ਕਾਨੂੰਨ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਅੱਜ <br/>
Ad Position 24