ਕੋਚੀ, 5 ਅਪ੍ਰੈਲ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਿਰਫ਼ ਸਰਕਾਰ ਬਦਲਣ ਲਈ ਨਹੀਂ ਹਨ, ਬਲ ਕਿ ਰਾਜ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਨ | ਇਥੇ ਕੁੰਨਾûਨਾਡੂ ਵਿਧਾਨ ਸਭਾ ਹਲਕੇ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ 2014 ਲੋਕ ਸਭਾ ਚੋਣਾਂ ਦੇ ਬਾਅਦ ਤੋਂ ਕੇਰਲ 'ਚ ਐਨ.ਡੀ.ਏ. ਦੀ ਵੋਟ ਫੀਸਦੀ ਵਧੀ ਹੈ ਤੇ ਹੁਣ ਰਾਜ 'ਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਦੀ ਸਰਕਾਰ ਬਣਨ ਦਾ ਸਮਾਂ ਆ ਗਿਆ ਹੈ | ਉਨ੍ਹਾਂ ਇਸਾਈ ਭਾਈਚਾਰੇ ਨੂੰ 'ਈਸਟਰ' ਦੀਆਂ ਸ਼ੁਭ ਇਛਾਵਾਂ ਦਿੱਤੀਆਂ ਤੇ ਉਨ੍ਹਾਂ ਤੋਂ ਕੇਰਲ 'ਚ ਸਰਕਾਰ ਬਣਾਉਣ ਲਈ ਐਨ.ਡੀ.ਏ. ਦਾ ਸਮਰਥਨ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ 'ਸਭ ਲਈ ਨਿਆਂ ਤੇ ਕਿਸੇ ਦਾ ਤੁਸ਼ਟੀਕਰਨ ਨਹੀਂ' ਇਹੋ ਪੂਰੇ ਦੇਸ਼ 'ਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਦਾ ਸਿਧਾਂਤ ਹੈ | ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਰਕਸਵਾਦੀ ਨੇਤਾ ਨੇ ਨਾਂਅ ਦਾ ਬਦਲਣ ਦਾ ਇਕ ਨਵਾਂ 'ਸਟਾਰਟਅੱਪ' ਸ਼ੁਰੂ ਕਰ ਦਿੱਤਾ ਹੈ | ਸ਼ਾਹ ਨੇ ਕਿਹਾ ਕਿ ਵਿਜਯਨ ਰਾਜ 'ਚ ਕੇਂਦਰ ਸਰਕਾਰ ਦੇ ਫੰਡਾਂ ਨਾਲ ਬਣੇ ਪ੍ਰਾਜੈਕਟਾਂ ਦੇ ਨਾਂਅ ਬਦਲ ਦਿੰਦੇ ਹਨ, ਤਾਂ ਕਿ ਉਨ੍ਹਾਂ ਦਾ ਸਿਹਰਾ ਖੁਦ ਲੈ ਸਕਣ | ਕੇਰਲ 'ਚ ਵਿਧਾਨ ਸਭਾ ਚੋਣਾਂ 9 ਅਪ੍ਰੈਲ ਨੂੰ ਹੋਣਗੀਆਂ |
ਕੇਰਲ ਵਿਧਾਨ ਸਭਾ ਚੋਣਾਂ ਰਾਜ ਦਾ ਭਵਿੱਖ ਬਿਹਤਰ ਬਣਾਉਣ ਲਈ ਹਨ-ਅਮਿਤ ਸ਼ਾਹ <br/>
ਅਜੀਤ ਡੈਸਕ
06-04-2026