28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮੁੱਖ ਮੰਤਰੀ ਨੇ 'ਆਪ' ਦੇ ਜ਼ਿਲ੍ਹਾ ਕਾਰਜਕਰਤਾ ਸੰਮੇਲਨ ਰਾਹੀਂ ਸੁਣੀਆਂ ਪਾਰਟੀ ਆਗੂਆਂ ਤੇ ਵਲੰਟੀਅਰਾਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 06-04-2026

ਬਠਿੰਡਾ, 5 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਵਲੋਂ ਅੱਜ ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਜਿਲ੍ਹਾ ਕਾਰਜਕਰਤਾ ਸੰਮੇਲਨ ਕਰਵਾਇਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਤੇ 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਮੁੱਖ ਮੰਤਰੀ ਵਲੋਂ ਪਾਰਟੀ ਆਗੂਆਂ/ਬਲਾਕ ਪ੍ਰਧਾਨਾਂ, ਵੱਖ-ਵੱਖ ਵਿੰਗਾਂ ਦੇ ਕੋਆਰਡੀਨੇਟਰਾਂ, ਚੇਅਰਮੈਨਾਂ, ਸਰਪੰਚ-ਪੰਚਾਂ ਅਤੇ ਵਲੰਟੀਅਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਕੁਝ ਸਮੱਸਿਆਵਾਂ ਦਾ ਮੌਕੇ ਉਪਰ ਨਿਪਟਾਰਾ ਕੀਤਾ ਗਿਆ | ਜਦਕਿ ਵੱਡੀ ਗਿਣਤੀ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਦਿੱਤੀਆਂ ਦਰਖਾਸਤਾਂ ਨੂੰ ਮੁੱਖ ਮੰਤਰੀ ਆਪਣੇ ਨਾਲ ਲੈ ਗਏ, ਜਿਨ੍ਹਾਂ ਦਾ ਸਬੰਧਤ ਸਭਨਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਮੌਕੇ 'ਆਪ' ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਹਰ ਇਕ ਵਲੰਟੀਅਰ ਮਾਣ ਨਾਲ ਆਮ ਲੋਕਾਂ ਵਿਚ ਜਾਵੇ ਅਤੇ ਦੱਸੇ ਕਿ ਇਹ ਪਹਿਲੀ ਸਰਕਾਰ ਹੈ, ਜਿਸ ਨੇ ਆਪਣੇ ਵਾਅਦੇ ਸਰਕਾਰ ਦੇ ਅੰਤਿਮ ਸਮੇਂ ਦੀ ਬਜਾਏ ਪਹਿਲੀਆਂ ਵਿਚ ਪੂਰੇ ਕੀਤੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਜਿਨੀਆਂ ਵੀ ਸਮੱਸਿਆਵਾਂ ਬਾਰੇ ਦਰਖਾਸਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਬਹੁਤ ਜਲਦ ਹੱਲ ਕੀਤਾ ਜਾਵੇਗਾ | ਸਮਾਗਮ 'ਚ ਮੌਜੂਦ ਪੰਜਾਬ ਰਾਜ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਦੱਸਿਆ ਕਿ ਜ਼ਿਆਦਾਤਰ ਵਲੰਟੀਅਰਾਂ ਨੇ ਮੁੱਖ ਮੰਤਰੀ ਸਾਹਮਣੇ ਆਪਣੇ ਪਿੰਡਾਂ ਦੀਆਂ ਸੜਕਾਂ, ਛੱਪੜਾਂ, ਜਲ-ਘਰਾਂ, ਖਾਲਿਆਂ, ਸਕੂਲਾਂ, ਰਾਹਾਂ ਆਦਿ ਦੇ ਸਾਂਝੇ ਮੁੱਦੇ ਹੀ ਉਠਾਏ ਗਏ, ਜਿਨ੍ਹਾਂ 'ਚੋਂ ਜਿਲ੍ਹਾ ਪ੍ਰਸਾਸ਼ਨ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਨ ਵਿਚ ਮੌਕੇ 'ਤੇ ਮੌਜੂਦ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ | ਇਸ ਵਰਕਰ ਸੰਮੇਲਨ ਦੌਰਾਨ ਮੁੱਖ ਮੰਤਰੀ ਵਲੋਂ ਆਪ ਵਲੰਟੀਅਰਾਂ ਵਿਚ ਉਤਸ਼ਾਹ ਭਰਿਆ ਗਿਆ ਅਤੇ ਉਨ੍ਹਾਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਨਾਲੋਂ ਵੱਧ ਡਟਣ ਲਈ ਕਿਹਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਪੁਲਿਸ ਨੇ 4 ਕਿਲੋ ਤੋਂ ਵਧੇਰੇ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਗੜੇਮਾਰੀ ਨਾਲ ਫ਼ਸਲ ਤਬਾਹ, ਰੈਲੀਆਂ 'ਚ ਮਸਰੂਫ਼ ਸੂਬਾ ਸਰਕਾਰ-ਜਾਖੜ
Ad Position 24