28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੜੇਮਾਰੀ ਨਾਲ ਫ਼ਸਲ ਤਬਾਹ, ਰੈਲੀਆਂ 'ਚ ਮਸਰੂਫ਼ ਸੂਬਾ ਸਰਕਾਰ-ਜਾਖੜ

Ad Position 21
No active advertisement
ਅਜੀਤ ਡੈਸਕ 06-04-2026

ਚੰਡੀਗੜ੍ਹ, 5 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)–ਸੂਬੇ 'ਚ ਫ਼ਸਲਾਂ ਦਾ ਗੜ੍ਹੇਮਾਰੀ ਨਾਲ ਨੁਕਸਾਨ ਹੋ ਰਿਹਾ ਹੈ, ਪਰ ਸਰਕਾਰ ਵਲੋਂ ਤੁਰੰਤ ਰਾਹਤ ਦੇਣ ਦੀ ਬਜਾਏ ਸਿਆਸੀ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ | ਇਹ ਦੋਸ਼ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਗਾਏ | ਜਾਖੜ ਨੇ ਕਿਹਾ ਕਿ ਇੱਕ ਪਾਸੇ ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਖੁੱਲੇ੍ਹ ਅਸਮਾਨ ਹੇਠ ਤਬਾਹ ਹੋ ਰਹੀਆਂ ਹਨ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਵਾਟਰ-ਪਰੂਫ ਟੈਂਟਾਂ 'ਚ ਰੈਲੀਆਂ ਕਰਨ ਵਿਚ ਮਸ਼ਰੂਫ਼ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੇ 'ਆਪ' ਦੇ ਜ਼ਿਲ੍ਹਾ ਕਾਰਜਕਰਤਾ ਸੰਮੇਲਨ ਰਾਹੀਂ ਸੁਣੀਆਂ ਪਾਰਟੀ ਆਗੂਆਂ ਤੇ ਵਲੰਟੀਅਰਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਪਾਕਿ ਦੇ ਰੱਖਿਆ ਮੰਤਰੀ ਨੇ ਤਿੰਨ ਦਿਨਾਂ 'ਚ ਦੂਜੀ ਵਾਰ ਦਿੱਤੀ ਭਾਰਤ ਨੂੰ ਧਮਕੀ
Ad Position 24